ਸੈਂਸੈਕਸ 180 ਅੰਕ ਦੇ ਵਾਧੇ ਨਾਲ 54,544 ਅੰਕ ''ਤੇ ਖੁੱਲ੍ਹਿਆ

05/11/2022 10:32:42 AM

ਮੁੰਬਈ- ਅੱਜ ਭਾਵ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਅੱਜ 180 ਪੁਆਇੰਟਸ ਦੇ ਵਾਧੇ ਨਾਲ 54,544 ਅੰਕ 'ਤੇ ਖੁੱਲ੍ਹਿਆ। ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) 'ਤੇ 16,270 'ਤੇ ਖੁੱਲ੍ਹਿਆ। ਆਈ.ਟੀ. ਸ਼ੇਅਰਸ 'ਚ ਅੱਜ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 
ਮਿਡਕੈਪ ਅਤੇ ਸਮਾਲਕੈਪ 'ਚ ਵੀ ਵਾਧਾ 
ਬੀ.ਐੱਸ.ਈ. ਦੇ ਮਿਡਕੈਪ ਅਤੇ ਸਮਾਲਕੈਪ ਇੰਡੈਕਸ 'ਚ ਵੀ ਵਾਧਾ ਦਿਖ ਰਿਹਾ ਹੈ। ਮਿਡਕੈਪ ਇੰਡੈਕਸ 90 ਪੁਆਇੰਟਸ ਦੇ ਵਾਧੇ ਨਾਲ 22,332 'ਤੇ ਖੁੱਲ੍ਹੇ। ਸਮਾਲਕੈਪ ਇੰਡੈਕਸ 1 ਪੁਆਇੰਟ ਦੇ ਵਾਧੇ ਨਾਲ 26,119 'ਤੇ ਖੁੱਲ੍ਹਿਆ।
ਡੇਲਹੀਵਰੀ ਦਾ ਆਈ.ਪੀ.ਓ. ਖੁੱਲ੍ਹਿਆ
ਲੋਜੀਸਟਿਕਸ ਕੰਪਨੀ ਡੇਲਹੀਵਰੀ ਦਾ ਇਸ਼ੂ ਅੱਜ ਖੁੱਲ੍ਹ ਗਿਆ ਹੈ ਅਤੇ 13 ਮਈ ਨੂੰ ਬੰਦ ਹੋਵੇਗਾ। ਡੇਲਹੀਵਰੀ ਨੇ ਇਸ਼ੂ ਖੋਲ੍ਹਣ ਤੋਂ ਪਹਿਲੇ ਐਂਕਰ ਇੰਵੈਸਟਰਸ ਤੋਂ 2400 ਕਰੋੜ ਰੁਪਏ ਜੁਟਾ ਲਏ ਹਨ। ਕੰਪਨੀ 5235 ਕਰੋੜ ਰੁਪਏ ਦਾ ਇਸ਼ੂ ਲੈ ਕੇ ਆਈ ਹੈ। 
ਰੁਪਿਆ ਹੋਇਆ ਮਜ਼ਬੂਤ
ਅੱਜ ਡਾਲਰ ਦੇ ਮੁਕਾਬਲੇ ਰੁਪਿਆ ਮਜ਼ਬੂਤੀ ਦੇ ਨਾਲ ਖੁੱਲ੍ਹਿਆ ਹੈ। ਰੁਪਿਆ 17 ਪੈਸੇ ਮਜ਼ਬੂਤ ਹੋ ਕੇ 77.17 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ ਹੈ। ਇਸ ਤੋਂ ਪਹਿਲੇ ਸ਼ੁੱਕਰਵਾਰ ਨੂੰ ਰੁਪਿਆ 77.42 ਰੁਪਏ ਪ੍ਰਤੀ ਡਾਲਰ ਦੇ ਆਲ ਟਾਈਮ ਲੋਅ 'ਤੇ ਪਹੁੰਚ ਗਿਆ ਸੀ। 


Aarti dhillon

Content Editor

Related News