ਬਾਜ਼ਾਰ 'ਚ ਉਛਾਲ, ਸੈਂਸੈਕਸ 145 ਅੰਕ ਦੀ ਬੜ੍ਹਤ ਨਾਲ 50,700 ਤੋਂ ਪਾਰ ਖੁੱਲ੍ਹਾ

05/26/2021 9:16:36 AM

ਮੁੰਬਈ- ਬੁੱਧਵਾਰ ਨੂੰ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 145.29 ਅੰਕ ਯਾਨੀ 0.29 ਫ਼ੀਸਦੀ ਦੀ ਮਜਬੂਤੀ ਨਾਲ ਦੇ ਪੱਧਰ 50,782.82 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ 41.30 ਅੰਕ ਯਾਨੀ 0.27 ਫ਼ੀਸਦੀ ਦੀ ਤੇਜ਼ੀ ਨਾਲ 15,249.75 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਇਸ ਵਿਚਕਾਰ ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤ ਹਨ। ਪਿਛਲੇ ਦਿਨ ਬੈਂਕ ਸਟਾਕਸ ਵਿਚ ਗਿਰਾਵਟ ਨਾਲ ਸੈਂਸੈਕਸ, ਨਿਫਟੀ ਲਗਭਗ ਸਪਾਟ ਬੰਦ ਹੋਏ ਸਨ।

ਖ਼ਬਰਾਂ ਦੇ ਦਮ 'ਤੇ ਅੱਜ ਐੱਚ. ਡੀ. ਐੱਫ. ਸੀ., ਅਲਕੇਮ ਲੈਬੋਰੇਟਰੀਜ਼, ਅਸਟ੍ਰਾਜ਼ੈਨੇਕਾ ਫਾਰਮਾ ਇੰਡੀਆ, ਇਮਾਮੀ, ਥਰਮੈਕਸ 'ਤੇ ਫੋਕਸ ਦੇਖਣ ਨੂੰ ਮਿਲ ਸਕਦਾ ਹੈ। ਉੱਥੇ ਹੀ, ਭਾਰਤ ਪੈਟਰੋਲੀਅਮ, ਬਰਜਰ ਪੇਂਟਸ (ਇੰਡੀਆ), ਫਾਈਜ਼ਰ, ਕਮਿੰਸ ਇੰਡੀਆ, ਮਣਾਪੁਰਮ ਫਾਇਨਾਂਸ, ਕੇ. ਆਈ. ਓ. ਸੀ. ਐੱਲ., ਵੀ-ਗਾਰਡ ਇੰਡਸਟਰੀਜ਼, ਐੱਫ. ਡੀ. ਸੀ., ਬਰਗਰ ਕਿੰਗ ਇੰਡੀਆ, ਹਿੰਦੁਸਤਾਨ ਫੂਡਜ਼, ਕਰੂਰ ਵਿਸਿਆ ਬੈਂਕ, ਸ਼ਾਰਦਾ ਕ੍ਰੋਪੇਚ, ਐੱਲ. ਟੀ. ਫੂਡਜ਼, ਕਰਨਾਟਕ ਬੈਂਕ, ਅਰਵਿੰਦ ਅੱਜ ਮਾਰਚ ਤਿਮਾਹੀ ਦੇ ਨਤੀਜੇ ਜਾਰੀ ਕਰਨਗੀਆਂ।

 

ਗਲੋਬਲ ਬਾਜ਼ਾਰ-
ਐਪਲ, ਨੈੱਟਫਲਿਕਸ ਵਰਗੇ ਵੱਡੇ ਟੈੱਕ ਸ਼ੇਅਰਾਂ ਵਿਚ ਵਿਕਵਾਲੀ ਕਾਰਨ ਅਮਰੀਕੀ ਬਾਜ਼ਾਰ ਗਿਰਾਵਟ ਵਿਚ ਬੰਦ ਹੋਏ ਹਨ। ਡਾਓ ਜੋਂਸ 81.52 ਅੰਕ ਯਾਨੀ 0.24 ਫ਼ੀਸਦੀ ਡਿੱਗ ਕੇ 34,312 'ਤੇ ਬੰਦ ਹੋਇਆ ਹੈ। ਐੱਸ. ਐਂਡ ਪੀ.-500 ਇੰਡੈਕਸ 0.21 ਫ਼ੀਸਦੀ ਦੀ ਗਿਰਾਵਟ ਨਾਲ 4,188.13 'ਤੇ ਅਤੇ ਨੈਸਡੇਕ ਕੰਪੋਜ਼ਿਟ 0.03 ਫ਼ੀਸਦੀ ਦੀ ਹਲਕੀ ਕਮਜ਼ੋਰੀ ਨਾਲ 13,657.17 'ਤੇ ਬੰਦ ਹੋਇਆ ਹੈ।

ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਵਿਚ ਤੇਜ਼ੀ ਦੇਖਣ ਨੂੰ ਮਿਲੀ। ਜਾਪਾਨ ਦਾ ਬਾਜ਼ਾਰ ਨਿੱਕੇਈ 50 ਅੰਕ ਯਾਨੀ 0.18 ਫ਼ੀਸਦੀ ਦੀ ਮਜਬੂਤੀ ਨਾਲ 28,604 'ਤੇ ਚੱਲ ਰਿਹਾ ਸੀ। 

ਸਿੰਗਾਪੁਰ ਐਕਸਚੇਂਜ ਵਿਚ ਐੱਸ. ਜੀ. ਐਕਸ. ਨਿਫਟੀ 60 ਅੰਕ ਯਾਨੀ 0.4 ਫ਼ੀਸਦੀ ਦੇ ਉਛਾਲ ਨਾਲ 15,293 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਵੀ 0.45 ਫ਼ੀਸਦੀ ਵੱਧ ਕੇ 3,597 'ਤੇ ਸੀ। ਹਾਂਗਕਾਂਗ ਦਾ ਹੈਂਗਸੇਂਗ 0.74 ਫ਼ੀਸਦੀ ਦੀ ਬੜ੍ਹਤ ਨਾਲ 29,126 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਲਾਂਕਿ, ਦੱਖਣੀ ਕੋਰੀਆ ਦਾ ਕੋਸਪੀ 0.01 ਫ਼ੀਸਦੀ ਦੀ ਗਿਰਾਵਟ ਨਾਲ 3,170 'ਤੇ ਕਾਰੋਬਾਰ ਕਰ ਰਿਹਾ ਸੀ। ਇੰਡੋਨੇਸ਼ੀਆ, ਸਿੰਗਾਪੁਰ ਤੇ ਥਾਈਲੈਂਡ ਦੇ ਬਜ਼ਾਰ ਛੁੱਟੀ ਹੋਣ ਦੇ ਮੱਦੇਨਜ਼ਰ ਬੰਦ ਹਨ।


Sanjeev

Content Editor

Related News