ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, ਲਾਲ ਨਿਸ਼ਾਨ ''ਤੇ ਖੁੱਲ੍ਹਿਆ ਸੈਂਸੈਕਸ ਅਤੇ ਨਿਫਟੀ

Thursday, Feb 13, 2020 - 10:06 AM (IST)

ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ, ਲਾਲ ਨਿਸ਼ਾਨ ''ਤੇ ਖੁੱਲ੍ਹਿਆ ਸੈਂਸੈਕਸ ਅਤੇ ਨਿਫਟੀ

ਨਵੀਂ ਦਿੱਲੀ—ਕੋਰੋਨਾਵਾਇਰਸ ਨੂੰ ਲੈ ਕੇ ਦੁਨੀਆ ਭਰ 'ਚ ਨਿਵੇਸ਼ਕਾਂ ਦੀ ਚਿੰਤਾ ਵਧਣ ਦੌਰਾਨ ਸ਼ੇਅਰ ਬਾਜ਼ਾਰ 'ਚ ਫਿਰ ਗਿਰਾਵਟ ਦਰਜ ਕੀਤੀ ਗਈ ਹੈ। ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 57.61 ਅੰਕ ਭਾਵ 0.14 ਫੀਸਦੀ ਟੁੱਟ ਕੇ 41508.29 'ਤੇ ਖੁੱਲ੍ਹਿਆ ਹੈ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 28.70 ਭਾਵ 0.22 ਫੀਸਦੀ ਦੀ ਗਿਰਾਵਟ ਦੇ ਨਾਲ 12176.20 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।
ਦੱਸ ਦੇਈਏ ਕਿ ਬੁੱਧਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਜਿਥੇ 350 ਅੰਕ ਚੜ੍ਹ ਗਿਆ, ਉੱਧਰ ਨਿਫਟੀ 12,200 ਅੰਕ ਦੇ ਪਾਰ ਨਿਕਲ ਗਿਆ ਸੀ। ਸੈਂਸੈਕਸ ਦੀਆਂ ਕੰਪਨੀਆਂ 'ਚ ਹਿੰਦੁਸਤਾਨ ਯੂਨੀਲੀਵਰ ਸਭ ਤੋਂ ਜ਼ਿਆਦਾ ਪੰਜ ਫੀਸਦੀ ਚੜ੍ਹ ਗਿਆ। ਕੋਟਕ ਬੈਂਕ, ਨੈਸਲੇ ਇੰਡੀਆ, ਆਈ.ਸੀ.ਆਈ.ਸੀ.ਆਈ. ਬੈਂਕ, ਮਹਿੰਦਰਾ ਐਂਡ ਮਹਿੰਦਰਾ, ਏਸ਼ੀਅਨ ਪੇਂਟਸ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਵੀ ਲਾਭ 'ਚ ਰਹੇ। ਉੱਧਰ ਦੂਜੇ ਪਾਸੇ ਐੱਸ.ਬੀ.ਆਈ., ਇੰਡਸਇੰਡ ਬੈਂਕ, ਸਨ ਫਾਰਮਾ, ਅਲਟ੍ਰਾਟੈੱਕ ਸੀਮੈਂਟ, ਪਾਵਰਗ੍ਰਿਡ ਅਤੇ ਐੱਨ.ਟੀ.ਪੀ.ਸੀ. ਦੇ ਸ਼ੇਅਰਾਂ 'ਚ 1.34 ਫੀਸਦੀ ਤੱਕ ਦੀ ਗਿਰਾਵਟ ਰਹੀ।
ਦਰਅਸਲ ਕੋਰੋਨਾਵਾਇਰਸ ਦੇ ਪ੍ਰਭਾਵ ਨਾਲ ਸੰਸਾਰਕ ਪੱਧਰ 'ਤੇ ਸਪਲਾਈ ਲੜੀ ਅਤੇ ਕਾਰਖਾਨਾ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ। ਹਾਲਾਂਕਿ ਚੀਨ 'ਚ ਸਥਿਤੀ ਹੁਣ ਸੁਧਰ ਰਹੀ ਹੈ। ਅਗਲੀ ਤਿਮਾਹੀ ਤੋਂ ਅਸੀਂ ਸਥਿਤੀ 'ਚ ਹੋਰ ਸੁਧਾਰ ਦੀ ਉਮੀਦ ਕਰ ਸਕਦੇ ਹਾਂ। ਬੀ.ਐੱਸ.ਈ. ਮਿਡਕੈਪ ਅਤੇ ਸਮਾਲਕੈਪ 'ਚ 0.29 ਫੀਸਦੀ ਤੱਕ ਦੀ ਗਿਰਾਵਟ ਆਈ। ਚੀਨ ਦਾ ਸ਼ੰਘਾਈ, ਹਾਂਗਕਾਂਗ ਦਾ ਹੈਂਗਸੇਂਗ, ਜਾਪਾਨ ਦਾ ਨਿੱਕੇਈ ਅਤੇ ਦੱਖਣੀ ਕੋਰੀਆ ਦਾ ਕੋਸਪੀ ਲਾਭ 'ਚ ਰਹੇ। ਸ਼ੁਰੂਆਤੀ ਕਾਰੋਬਾਰ 'ਚ ਯੂਰਪੀ ਬਾਜ਼ਾਰ ਵੀ ਲਾਭ 'ਚ ਸਨ। ਇਸ ਦੌਰਾਨ ਬ੍ਰੈਂਟ ਕੱਚਾ ਤੇਲ ਵਾਇਦਾ 2.20 ਫੀਸਦੀ ਦੇ ਵਾਧੇ ਨਾਲ 55.20 ਡਾਲਰ ਪ੍ਰਤੀ ਬੈਰਲ 'ਤੇ ਚੱਲ ਰਿਹਾ ਸੀ।


author

Aarti dhillon

Content Editor

Related News