ਸ਼ੁਰੂਆਤੀ ਕਾਰੋਬਾਰ ''ਚ ਨਵੇਂ ਸਰਵਕਾਲੀ ਉੱਚ ਪੱਧਰ ''ਤੇ ਪਹੁੰਚੇ ਸੈਂਸੈਕਸ-ਨਿਫਟੀ
Thursday, Dec 28, 2023 - 10:39 AM (IST)
ਮੁੰਬਈ (ਭਾਸ਼ਾ) - ਗਲੋਬਲ ਬਾਜ਼ਾਰ 'ਚ ਸਕਾਰਾਤਮਕ ਰੁਖ ਅਤੇ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਦੇ ਵਿਚਕਾਰ ਘਰੇਲੂ ਬਾਜ਼ਾਰਾਂ ਸੈਂਸੈਕਸ ਅਤੇ ਨਿਫਟੀ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਨਵੇਂ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 322.08 ਅੰਕਾਂ ਦੀ ਛਾਲ ਮਾਰ ਕੇ 72,360.51 ਅੰਕ ਦੇ ਨਵੇਂ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ। ਨਿਫਟੀ 90.85 ਅੰਕ ਵਧ ਕੇ 21,745.60 ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ
ਸੈਂਸੈਕਸ ਦੀਆਂ ਕੰਪਨੀਆਂ ਵਿੱਚ ਜੇਐੱਸਡਬਲਯੂ ਸਟੀਲ, ਐੱਨਟੀਪੀਸੀ, ਪਾਵਰ ਗਰਿੱਡ, ਬਜਾਜ ਫਿਨਸਰਵ, ਐੱਚਡੀਐੱਫਸੀ ਬੈਂਕ, ਆਈਟੀਸੀ, ਨੇਸਲੇ ਅਤੇ ਟਾਟਾ ਸਟੀਲ ਦੇ ਸ਼ੇਅਰਾਂ ਵਿੱਚ ਵਾਧਾ ਹੋਇਆ। ਇਸ ਦੇ ਨਾਲ ਹੀ ਅਲਟਰਾਟੈੱਕ ਸੀਮੈਂਟ, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਬਾਜ਼ਾਰ ਬੁੱਧਵਾਰ ਨੂੰ ਸਕਾਰਾਤਮਕ ਨੋਟ 'ਤੇ ਬੰਦ ਹੋਏ।
ਇਹ ਵੀ ਪੜ੍ਹੋ - ਟਿਕਟ ਬੁੱਕ ਕਰਾਉਣ ਦੇ ਬਾਵਜੂਦ ਮੁਸਾਫਰ ਨੂੰ ਨਹੀਂ ਮਿਲੀ ਬੈਠਣ ਲਈ ਸੀਟ, ਰੇਲਵੇ ਨੂੰ ਹੋਇਆ ਜੁਰਮਾਨਾ
ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.13 ਫ਼ੀਸਦੀ ਵਧ ਕੇ 79.75 ਡਾਲਰ ਪ੍ਰਤੀ ਬੈਰਲ ਹੋ ਗਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਬੁੱਧਵਾਰ ਨੂੰ 2,926.05 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8