ਸ਼ੇਅਰ ਬਾਜ਼ਾਰ : ਸੈਂਸੈਕਸ ਨੇ ਮਾਰੀ 235 ਅੰਕਾਂ ਦੀ ਛਾਲ ਤੇ ਨਿਫਟੀ 15766 ਦੇ ਪੱਧਰ ''ਤੇ ਖੁੱਲ੍ਹਿਆ
Tuesday, Jul 13, 2021 - 10:00 AM (IST)
ਮੁੰਬਈ - ਅੱਜ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 235.39 ਅੰਕ ਭਾਵ 0.45 ਪ੍ਰਤੀਸ਼ਤ ਦੀ ਤੇਜ਼ੀ ਦੇ ਨਾਲ 52608.08 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 73.90 ਅੰਕ ਭਾਵ 0.47% ਦੀ ਤੇਜ਼ੀ ਨਾਲ 15766.50 ਦੇ ਪੱਧਰ 'ਤੇ ਖੁੱਲ੍ਹਿਆ। ਪਿਛਲੇ ਹਫਤੇ ਬੀ.ਐਸ.ਸੀ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 98.48 ਅੰਕ ਭਾਵ 0.18% ਦੀ ਗਿਰਾਵਟ ਨਾਲ ਬੰਦ ਹੋਇਆ ਸੀ।
ਟਾਪ ਗੇਨਰਜ਼
ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਅਲਟਰਾਟੈਕ ਸੀਮੈਂਟ, ਬਜਾਜ ਫਾਇਨਾਂਸ, ਐੱਨ.ਟੀ.ਪੀ.ਸੀ., ਰਿਲਾਇੰਸ, ਐਸ.ਬੀ.ਆਈ., ਬਜਾਜ ਆਟੋ, ਪਾਵਰ ਗਰਿੱਡ, ਏਸ਼ੀਅਨ ਪੇਂਟਸ, ਟੀ.ਸੀ.ਐਸ., ਆਈ.ਟੀ.ਸੀ., ਸਨ ਫਾਰਮਾ, ਟਾਈਟਨ, ਐਲ.ਐਂਡ.ਟੀ., ਡਾ. ਰੈੱਡੀ, ਹਿੰਦੁਸਤਾਨ ਯੂਨੀਲੀਵਰ, ਭਾਰਤੀ ਏਅਰਟੈਲ, ਮਾਰੂਤੀ, ਕੋਟਕ ਬੈਂਕ
ਟਾਪ ਲੂਜ਼ਰਜ਼
ਇੰਫੋਸਿਸ, ਐੱਚ.ਡੀ.ਐੱਫ.ਸੀ. ਬੈਂਕ, ਟੇਕ ਮਹਿੰਦਰਾ, ਐੱਚ.ਸੀ.ਐਲ. ਟੈਕ