600 ਅੰਕ ਤੱਕ ਟੁੱਟਣ ਤੋਂ ਬਾਅਦ ਸੁਧਰਿਆ ਸੈਂਸੈਕਸ, ਨਿਫਟੀ ਵੀ ਚੜ੍ਹਿਆ

Monday, Jan 30, 2023 - 10:48 AM (IST)

600 ਅੰਕ ਤੱਕ ਟੁੱਟਣ ਤੋਂ ਬਾਅਦ ਸੁਧਰਿਆ ਸੈਂਸੈਕਸ, ਨਿਫਟੀ ਵੀ ਚੜ੍ਹਿਆ

ਮੁੰਬਈ — ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਸੋਮਵਾਰ ਨੂੰ ਸੈਂਸੈਕਸ 230 ਅੰਕ ਫਿਸਲ ਕੇ 59101 'ਤੇ, ਨਿਫਟੀ 62 ਅੰਕਾਂ ਦੀ ਕਮਜ਼ੋਰੀ ਨਾਲ 17542 'ਤੇ ਅਤੇ ਬੈਂਕ ਨਿਫਟੀ 489 ਅੰਕਾਂ ਦੀ ਕਮਜ਼ੋਰੀ ਨਾਲ 39856 'ਤੇ ਖੁੱਲ੍ਹਿਆ। ਇਸ ਦੌਰਾਨ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।

ਹਾਲਾਂਕਿ ਸ਼ੁਰੂਆਤੀ ਗਿਰਾਵਟ ਤੋਂ ਬਾਅਦ ਬਾਜ਼ਾਰ 'ਚ ਰਿਕਵਰੀ ਦਿਖਾਈ ਦੇ ਰਹੀ ਹੈ। ਫਿਲਹਾਲ ਸੈਂਸੈਕਸ 291.11 ਅੰਕਾਂ ਦੇ ਵਾਧੇ ਨਾਲ 59,630.61 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ 103 ਅੰਕਾਂ ਦੇ ਵਾਧੇ ਨਾਲ 17708 ਦੇ ਪੱਧਰ 'ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਬਜਾਜ ਟਵਿਨਸ ਦੇ ਸ਼ੇਅਰਾਂ 'ਚ ਚਾਰ ਫੀਸਦੀ ਦੀ ਤੇਜ਼ੀ ਦਿਖਾਈ ਦੇ ਰਹੀ ਹੈ।

ਟਾਪ ਗੇਨਰਜ਼

ਬਜਾਜ ਫਿਨਸਰਵ, ਬਜਾਜ ਫਾਈਨਾਂਸ, ਐੱਨ.ਟੀ.ਪੀ.ਸੀ., ਆਈ.ਟੀ.ਸੀ., ਅਲਟ੍ਰਾਟੈੱਕ ਸੀਮੈਂਟ, ਸਟੇਟ ਬੈਂਕ ਆਫ ਇੰਡੀਆ, ਮਾਰੂਤੀ , ਮਹਿੰਦਰਾ ਐਂਡ ਮਹਿੰਦਰਾ

ਟਾਪ ਲੂਜ਼ਰਜ਼

ਪਾਵਰ ਗਰਿੱਡ, ਹਿੰਦੁਸਤਾਨ ਯੂਨੀਲੀਵਰ, ਭਾਰਤੀ ਏਅਰਟੈੱਲ, ਟਾਈਟਨ, ਟਾਟਾ ਸਟੀਲ, ਇੰਡਸਇੰਡ ਬੈਂਕ, ਐਚਡੀਐਫਸੀ , ਐਚਡੀਐਫਸੀ ਬੈਂਕ 


author

Harinder Kaur

Content Editor

Related News