ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ 268 ਅੰਕ ਤੇ ਨਿਫਟੀ 82 ਅੰਕ ਚੜ੍ਹੇ

Thursday, Jun 03, 2021 - 10:01 AM (IST)

ਮੁੰਬਈ - ਅੱਜ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਸਟਾਕ ਮਾਰਕੀਟ ਵਾਧਾ ਲੈ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 268.36 ਅੰਕ ਭਾਵ 0.52 ਪ੍ਰਤੀਸ਼ਤ ਦੀ ਤੇਜ਼ੀ ਦੇ ਨਾਲ 52117.84 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 82.20 ਅੰਕ ਭਾਵ 0.53% ਦੀ ਤੇਜ਼ੀ ਨਾਲ 15658.40 'ਤੇ ਖੁੱਲ੍ਹਿਆ ਹੈ। 

ਅੱਜ 1528 ਸ਼ੇਅਰ ਚੜ੍ਹੇ, 278 ਸ਼ੇਅਰ ਗਿਰਾਵਟ ਵਿਚ ਆਏ, ਜਦੋਂ ਕਿ 51 ਸ਼ੇਅਰ ਸਥਿਰ ਰਹੇ ਹਨ। ਬੀ.ਐਸ.ਈ. ਸੈਂਸੈਕਸ ਨੇ ਪਿਛਲੇ ਹਫਤੇ ਦੌਰਾਨ 882.40 ਅੰਕ ਭਾਵ 1.74% ਦੀ ਤੇਜ਼ੀ ਦਰਜ ਕੀਤੀ ਹੈ।

ਰਿਲਾਇੰਸ, ਇੰਫੋਸਿਸ, ਟਾਈਟਨ, ਓ.ਐੱਨ.ਜੀ.ਸੀ ਅਤੇ ਪਾਵਰ ਗਰਿੱਡ ਦੇ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਪੀ.ਐਨ.ਬੀ. ਹਾਊਸਿੰਗ ਫਾਇਨਾਂਸ ਲਿਮਟਿਡ ਦੇ ਸਟਾਕ ਵਿਚ 10 ਪ੍ਰਤੀਸ਼ਤ ਦੀ ਤੇਜ਼ੀ ਆਈ ਹੈ। ਪਿਛਲੇ ਤਿੰਨ ਦਿਨਾਂ ਤੋਂ ਕੰਪਨੀ ਦੇ ਸ਼ੇਅਰ ਵਧੀਆ ਪ੍ਰਦਰਸ਼ਨ ਕਰ ਰਹੇ ਹਨ।

ਜਪਾਨ ਦੀ ਮਾਰਕੀਟ ਵਿਚ ਉਛਾਲ, ਹਾਂਗ ਕਾਂਗ ਦੇ ਬਾਜ਼ਾਰਾਂ ਵਿਚ ਗਿਰਾਵਟ

  • ਜਾਪਾਨ ਦਾ ਨਿੱਕੇਈ ਇੰਡੈਕਸ 41 ਅੰਕ ਦੀ ਤੇਜ਼ੀ ਨਾਲ 28,987 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
  • ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 4 ਅੰਕ ਦੀ ਤੇਜ਼ੀ ਨਾਲ 3,601 'ਤੇ ਬਣਿਆ ਹੋਇਆ ਹੈ।
  • ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 44 ਅੰਕ ਡਿੱਗ ਕੇ 29,223 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
  • ਕੋਰੀਆ ਦਾ ਕੋਪਸੀ ਇੰਡੈਕਸ 23 ਅੰਕ ਡਿੱਗ ਕੇ 3,247 ਦੇ ਪੱਧਰ 'ਤੇ ਆ ਗਿਆ ਹੈ।
  • ਆਸਟਰੇਲੀਆ ਦਾ ਆਲ ਆਰਡੀਨਰੀਜ ਇੰਡੈਕਸ 31 ਅੰਕ ਵਧ ਕੇ 7,500 'ਤੇ ਪਹੁੰਚ ਗਿਆ।


ਇਹ ਵੀ ਪੜ੍ਹੋ: ਉਦਯੋਗ ਸਥਾਪਿਤ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਏਗੀ ਪੰਜਾਬ ਰਾਈਟ ਟੂ ਬਿਜਨਿਸ ਐਕਟ 2020 ਪਾਲਿਸੀ : ਡੀ.ਸੀ.

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News