ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 200 ਅੰਕਾਂ ਤੋਂ ਵੀ ਜ਼ਿਆਦਾ ਟੁੱਟਿਆ ਤੇ ਨਿਫਟੀ 11,900 ਦੇ ਹੇਠਾਂ

Thursday, Oct 15, 2020 - 10:35 AM (IST)

ਮੁੰਬਈ (ਪੀ. ਟੀ.) - ਕਮਜ਼ੋਰ ਗਲੋਬਲ ਸੰਕੇਤਾਂ ਦਰਮਿਆਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 'ਚ 200 ਅੰਕ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਹੋਈ। ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 248.36 ਅੰਕ ਭਾਵ 0.61 ਪ੍ਰਤੀਸ਼ਤ ਦੀ ਗਿਰਾਵਟ ਨਾਲ 40,546.38 ਦੇ ਪੱਧਰ 'ਤੇ ਕਾਰੋਬਾਰ ਕਰਦਾ ਰਿਹਾ, ਜਦੋਂ ਕਿ ਐਨ.ਐਸ.ਈ. ਨਿਫਟੀ 62.05 ਅੰਕ ਯਾਨੀ 0.52 ਪ੍ਰਤੀਸ਼ਤ ਦੀ ਗਿਰਾਵਟ ਨਾਲ 11,909 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।

ਟੇਕ ਮਹਿੰਦਰਾ ਸੈਂਸੈਕਸ ਵਿਚ ਸਭ ਤੋਂ ਜ਼ਿਆਦਾ ਦੋ ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਐਚ.ਸੀ.ਐਲ. ਟੇਕ, ਟੀ.ਸੀ.ਐਸ., ਆਈ.ਸੀ.ਆਈ.ਸੀ.ਆਈ. ਬੈਂਕ, ਬਜਾਜ ਫਾਇਨਾਂਸ ਅਤੇ ਆਈ.ਟੀ.ਸੀ. ਵੀ ਲਾਲ ਨਿਸ਼ਾਨ ਵਿਚ ਸਨ। 

ਦੂਜੇ ਪਾਸੇ ਟਾਟਾ ਸਟੀਲ, ਓ.ਐਨ.ਜੀ.ਸੀ., ਐਨ.ਟੀ.ਪੀ.ਸੀ., ਏਸ਼ੀਅਨ ਪੇਂਟਸ, ਐਮ.ਐਂਡ.ਐਮ, ਨੈਸਲੇ ਇੰਡੀਆ ਅਤੇ ਭਾਰਤੀ ਏਅਰਟੈੱਲ 'ਚ ਵਾਧੇ ਨਾਲ ਕਾਰੋਬਾਰ ਹੋਇਆ। ਸੈਂਸੈਕਸ ਪਿਛਲੇ ਸੈਸ਼ਨ 'ਚ 169.23 ਅੰਕ ਭਾਵ 0.42 ਫੀਸਦੀ ਦੀ ਤੇਜ਼ੀ ਨਾਲ 40,794.74 ਦੇ ਪੱਧਰ 'ਤੇ ਬੰਦ ਹੋਇਆ ਸੀ, ਜਦਕਿ ਨਿਫਟੀ 36.55 ਅੰਕ ਭਾਵ 0.31 ਫੀਸਦੀ ਦੀ ਤੇਜ਼ੀ ਨਾਲ 11,971.05 'ਤੇ ਬੰਦ ਹੋਇਆ ਸੀ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਕੁੱਲ ਆਧਾਰ 'ਤੇ 821.86 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦ ਕੀਤੀ।


Harinder Kaur

Content Editor

Related News