ਸ਼ੁਰੂਆਤੀ ਕਾਰੋਬਾਰ ''ਚ ਬੁੱਧਵਾਰ ਨੂੰ ਸੈਂਸੈਕਸ 75 ਅੰਕ ਹੇਠਾਂ ਡਿੱਗਿਆ

Wednesday, Jun 14, 2023 - 10:41 AM (IST)

ਮੁੰਬਈ (ਭਾਸ਼ਾ) - ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਤੇ ਫ਼ੈਸਲੇ ਤੋਂ ਪਹਿਲਾਂ ਬੁੱਧਵਾਰ ਨੂੰ ਸਥਾਨਕ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਖੁੱਲ੍ਹੇ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 75.11 ਅੰਕ ਡਿੱਗ ਕੇ 63,068.05 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 9.6 ਅੰਕਾਂ ਦੇ ਨੁਕਸਾਨ ਨਾਲ 18,706.55 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਪੈਕ ਵਿੱਚ, ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਬਜਾਜ ਫਿਨਸਰਵ, ਇਨਫੋਸਿਸ, ਟੈਕ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ, ਬਜਾਜ ਫਾਈਨਾਂਸ, ਐਕਸਿਸ ਬੈਂਕ, ਵਿਪਰੋ ਅਤੇ ਐੱਲਐਂਡਟੀ ਘਾਟੇ ਵਿੱਚ ਸਨ। 

ਦੂਜੇ ਪਾਸੇ ਟਾਟਾ ਸਟੀਲ, ਪਾਵਰਗ੍ਰਿਡ, ਟਾਟਾ ਮੋਟਰਜ਼, ਆਈਟੀਸੀ, ਨੇਸਲੇ ਅਤੇ ਅਲਟਰਾਟੈੱਕ ਸੀਮੈਂਟ ਦੇ ਸ਼ੇਅਰ ਮੁਨਾਫੇ ਵਿੱਚ ਕਾਰੋਬਾਰ ਕਰ ਰਹੇ ਸਨ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਹਾਂਗਕਾਂਗ ਦਾ ਹੈਂਗਸੇਂਗ ਘਾਟੇ 'ਚ ਅਤੇ ਜਾਪਾਨ ਦਾ ਨਿੱਕੇਈ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਲਾਭ 'ਚ ਰਿਹਾ।


rajwinder kaur

Content Editor

Related News