ਸ਼ੇਅਰ ਬਾਜ਼ਾਰ : ਸੈਂਸੈਕਸ 'ਚ 1000 ਅੰਕਾਂ ਦੀ ਵੱਡੀ ਗਿਰਾਵਟ ਤੇ ਨਿਫਟੀ ਵੀ ਡਿੱਗ ਕੇ 17,183.45 'ਤੇ ਖੁੱਲ੍ਹਿਆ

Monday, Apr 18, 2022 - 10:01 AM (IST)

ਮੁੰਬਈ - ਦਬਾਅ ਹੇਠ ਚਲ ਰਹੇ ਸ਼ੇਅਰ ਬਾਜ਼ਾਰ ਨੇ ਸੋਮਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਗਿਰਾਵਟ ਨਾਲ ਕੀਤੀ। ਬੀ.ਐੱਸ.ਈ. ਦਾ ਸੈਂਸੈਕਸ 1000.35 ਅੰਕਾਂ ਦੀ ਗਿਰਾਵਟ ਨਾਲ 57338.58 'ਤੇ ਖੁੱਲ੍ਹਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 292.2 ਅੰਕ ਡਿੱਗ ਕੇ 17,183.45 'ਤੇ ਖੁੱਲ੍ਹਿਆ। ਲਾਲ ਨਿਸ਼ਾਨ ਦੇ ਨਾਲ ਖੁੱਲ੍ਹੇ ਸ਼ੇਅਰ ਬਾਜ਼ਾਰ 'ਚ ਮਿਡਕੈਪ ਅਤੇ ਸਮਾਲਕੈਪ 'ਚ ਗਿਰਾਵਟ ਦੇਖਣ ਨੂੰ ਮਿਲੀ। ਬੀਐੱਸਈ ਮਿਡਕੈਪ 169.62 ਅੰਕ ਡਿੱਗ ਕੇ 24,815.63 'ਤੇ ਅਤੇ ਸਮਾਲਕੈਪ 88.99 ਅੰਕ ਡਿੱਗ ਕੇ 29,432.61 'ਤੇ ਖੁੱਲ੍ਹਿਆ। 

BSE ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ ਬੁੱਧਵਾਰ ਨੂੰ 237.44 ਅੰਕ ਡਿੱਗ ਕੇ 58,338.93 'ਤੇ ਬੰਦ ਹੋਇਆ ਅਤੇ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 54.65 ਅੰਕ ਡਿੱਗ ਕੇ 17475.65 'ਤੇ ਬੰਦ ਹੋਇਆ। ਉਸ ਦਿਨ ਤੋਂ 4 ਦਿਨਾਂ ਬਾਅਦ ਅੱਜ ਸ਼ੇਅਰ ਬਾਜ਼ਾਰ ਖੁੱਲ੍ਹਾ ਹੈ।

ਟਾਪ ਗੇਨਰਜ਼

NTPC,ਟਾਟਾ ਸਟੀਲ, ਮਹਿੰਦਰਾ ਐਂਡ ਮਹਿੰਦਰਾ, ਹਿੰਦੁਸਤਾਨ ਯੂਨੀਲੀਵਰ, ਨੇਸਲੇ ਇੰਡੀਆ

ਟਾਪ ਲੂਜ਼ਰਜ਼

ਡਾ. ਰੈੱਡੀ, ਮਾਰੂਤੀ, ਸਨ ਫਾਰਮਾ, ਰਿਲਾਇੰਸ, ਭਾਰਤੀ ਏਅਰਟੈੱਲ,ਸਟੇਟ ਬੈਂਕ ਆਫ਼ ਇੰਡੀਆ, ਏਸ਼ੀਅਨ ਪੇਂਟਸ


Harinder Kaur

Content Editor

Related News