ਸ਼ੇਅਰ ਬਾਜ਼ਾਰ : ਸੈਂਸੈਕਸ 380 ਅੰਕ ਡਿੱਗਾ ਤੇ ਨਿਫਟੀ ਵੀ ਟੁੱਟ ਕੇ 17,242 ਦੇ ਪੱਧਰ ''ਤੇ ਖੁੱਲ੍ਹਿਆ
Friday, Apr 22, 2022 - 10:26 AM (IST)
ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 379.73 ਅੰਕ ਭਾਵ 0.66% ਡਿੱਗ ਕੇ 57,531.95 'ਤੇ ਖੁੱਲ੍ਹਿਆ ਹੈ। ਸੈਂਸੈਕਸ ਦੀਆਂ 30 ਕੰਪਨੀਆਂ ਵਿਚੋਂ 5 ਵਾਧੇ ਨਾਲ ਅਤੇ ਬਾਕੀ 25 ਕੰਪਨੀਆਂ ਡਿੱਗ ਕੇ ਕਾਰੋਬਾਰ ਕਰ ਰਹੀਆਂ ਹਨ।
ਦੂਜੇ ਪਾਸੇ ਨਿਫਟੀ 150 ਅੰਕ ਫਿਸਲ ਕੇ 17,242.75 'ਤੇ ਖੁੱਲ੍ਹਿਆ। ਨਿਫਟੀ ਦੇ 11 ਸੈਕਟੋਰਲ ਸੂਚਕਾਂਕ 'ਚੋਂ 1 ਉੱਪਰ ਅਤੇ 10 ਹੇਠਾਂ ਹੈ।
ਮੌਜੂਦਾ ਸਮੇਂ ਸੈਂਸੈਕਸ 500 ਅੰਕ ਭਾਵ 0.86% ਡਿੱਗ ਕੇ 57,411.55 'ਤੇ ਕਾਰੋਬਾਰ ਕਰ ਰਿਹਾ ਹੈ ਜਦੋਂ ਕਿ ਨਿਫਟੀ 157.45 ਭਾਵ -0.91% ਹੇਠਾਂ 17,235.15 'ਤੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਅਡਾਨੀ ਪੋਰਟਸ, ਐੱਚਸੀਐੱਲ, ਤਕਨਾਲੋਜੀ, ਟੈੱਕ ਮਹਿੰਦਰਾ, ਓਐਨਜੀਸੀ, ਮਾਰੂਤੀ ਸੁਜ਼ੂਕੀ
ਟਾਪ ਲੂਜ਼ਰਜ਼
ਹਿੰਡਾਲਕੋ, ਐੱਚਡੀਐੱਫਸੀ ਲਾਈਫ ਇੰਸ਼ੋਰੈਂਸ, ਐੱਮ ਐਂਡ ਐੱਮ, ਡਾ. ਰੈੱਡੀ ਲੈਬ, ਸਟੇਟ ਬੈਂਕ ਆਫ਼ ਇੰਡੀਆ