ਸ਼ੇਅਰ ਬਾਜ਼ਾਰ : ਸੈਂਸੈਕਸ 300 ਅੰਕ ਡਿੱਗਿਆ ਤੇ ਨਿਫਟੀ ਵੀ 16,917 ਦੇ ਪੱਧਰ 'ਤੇ ਟੁੱਟ ਕੇ ਖੁੱਲ੍ਹਿਆ
Monday, Dec 27, 2021 - 10:06 AM (IST)
ਮੁੰਬਈ - ਸਟਾਕ ਮਾਰਕੀਟ 2021 ਦੇ ਆਖਰੀ ਹਫਤੇ ਦੇ ਪਹਿਲੇ ਵਪਾਰਕ ਦਿਨ ਗਿਰਾਵਟ ਨਾਲ ਖੁੱਲ੍ਹਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 300 ਅੰਕ ਡਿੱਗ ਕੇ 56,855 'ਤੇ ਆ ਗਿਆ। ਬੈਂਕਿੰਗ ਸਟਾਕ ਵੀ ਡਿੱਗਿਆ ਹੈ। ਇੰਡਸਇੰਡ ਬੈਂਕ ਦਾ ਸਟਾਕ 5% ਦੀ ਗਿਰਾਵਟ ਨਾਲ 820 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
ਪਿਛਲੇ ਕਾਰੋਬਾਰੀ ਦਿਨ ਬੀ.ਐੱਸ.ਈ. ਦਾ ਸੈਂਸੈਕਸ 176 ਅੰਕ ਡਿੱਗ ਕੇ 56,948 'ਤੇ ਸੀ ਅਤੇ ਇਹ ਆਪਣੇ ਉਪਰਲੇ ਪੱਧਰ 'ਤੇ ਵੀ ਸੀ। ਇਸ ਨੇ ਦਿਨ ਦੌਰਾਨ 56,618 ਦੇ ਹੇਠਲੇ ਪੱਧਰ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 26 ਸ਼ੇਅਰਾਂ 'ਚ ਗਿਰਾਵਟ ਅਤੇ 4 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬਜਾਜ ਫਾਈਨਾਂਸ 2.50%, ਬਜਾਜ ਫਿਨਸਰਵ 2%, ਐਕਸਿਸ ਬੈਂਕ 1.50%, ਕੋਟਕ ਬੈਂਕ 1.50% ਅਤੇ ICICI ਬੈਂਕ 1.50% ਡਿੱਗ ਗਏ। ਸਿਰਫ਼ ਡਾ. ਰੈੱਡੀ, ਪਾਵਰ ਗਰਿੱਡ ਅਤੇ ਸਨ ਫਾਰਮਾ ਹੀ ਵਧ ਰਹੇ ਸਟਾਕਾਂ ਵਿੱਚੋਂ ਹਨ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 257.47 ਲੱਖ ਕਰੋੜ ਰੁਪਏ ਹੈ। ਸ਼ੁੱਕਰਵਾਰ ਨੂੰ ਇਹ 259.78 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ ਨਿਵੇਸ਼ਕਾਂ ਨੂੰ ਪਹਿਲੇ 5 ਮਿੰਟਾਂ 'ਚ 2.31 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 86 ਅੰਕ ਡਿੱਗ ਕੇ 16,917 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਮਿਡਕੈਪ, ਵਿੱਤੀ, ਬੈਂਕਿੰਗ ਅਤੇ ਨੈਕਸਟ 50 ਸੂਚਕਾਂਕ ਗਿਰਾਵਟ 'ਚ ਹਨ। ਵਿੱਤੀ ਅਤੇ ਬੈਂਕ ਸੂਚਕਾਂਕ 1.50-1.50% ਤੋਂ ਵੱਧ ਹੇਠਾਂ ਹਨ।
ਨਿਫਟੀ ਦੇ 50 ਸਟਾਕਾਂ ਵਿੱਚੋਂ, 43 ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ ਜਦੋਂ ਕਿ ਸਿਰਫ 7 ਸਟਾਕ ਵਾਧੇ ਨਾਲ ਕਾਰੋਬਾਰ ਕਰ ਹਨ। ਪ੍ਰਮੁੱਖ ਵਧ ਰਹੇ ਸਟਾਕ ਸਿਪਲਾ, ਸਨ ਫਾਰਮਾ, ਪਾਵਰ ਗਰਿੱਡ ਅਤੇ ਡਿਵੀਜ਼ ਲੈਬ ਹਨ। ਇੰਡਸਇੰਡ ਬੈਂਕ, ਬਜਾਜ ਫਾਈਨਾਂਸ, ਬਜਾਜ ਫਿਨਵਰਸ, ਟਾਟਾ ਕੰਜ਼ਿਊਮਰ ਅਤੇ ਐਕਸਿਸ ਬੈਂਕ ਡਿੱਗਣ ਵਾਲੇ ਸ਼ੇਅਰਾਂ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ: ਝਟਕਾ! 1 ਜਨਵਰੀ ਤੋਂ ਆਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ, ਸਰਕਾਰ ਨੇ ਲਗਾਇਆ GST
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।