ਸ਼ੇਅਰ ਬਾਜ਼ਾਰ 'ਚ ਲਗਾਤਾਰ ਪੰਜਵੇਂ ਦਿਨ ਗਿਰਾਵਟ, ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 817 ਅੰਕ ਡਿੱਗਿਆ

Thursday, May 12, 2022 - 10:42 AM (IST)

ਸ਼ੇਅਰ ਬਾਜ਼ਾਰ 'ਚ ਲਗਾਤਾਰ ਪੰਜਵੇਂ ਦਿਨ ਗਿਰਾਵਟ, ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 817 ਅੰਕ ਡਿੱਗਿਆ

ਮੁੰਬਈ - ਬੰਬਈ ਸਟਾਕ ਐਕਸਚੇਂਜ ਦੇ 30 ਸ਼ੇਅਰਾਂ ਵਾਲੇ ਸੂਚਕਾਂਕ ਸੈਂਸੈਕਸ ਵਿਚ ਕਮਜ਼ੋਰ ਗਲੋਬਲ ਬਾਜ਼ਾਰਾਂ ਦੇ ਵਿਚਕਾਰ ਵੀਰਵਾਰ ਨੂੰ ਵੀ ਲਗਾਤਾਰ ਪੰਜਵੇਂ ਦਿਨ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 480 ਅੰਕਾਂ ਦੇ ਨੁਕਸਾਨ ਨਾਲ 53,608.35 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 181 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ। ਇਹ 15,935.20 ਦੇ ਪੱਧਰ 'ਤੇ ਖੁੱਲ੍ਹਿਆ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 442 ਦੇ ਕਰੀਬ ਸ਼ੇਅਰ ਵਧੇ, 1488 ਸ਼ੇਅਰ ਡਿੱਗੇ ਅਤੇ 65 ਸ਼ੇਅਰ ਬਿਨਾਂ ਬਦਲਾਅ ਦੇ ਰਹੇ।

ਬੀਐਸਈ ਦੇ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਵੀ ਗਿਰਾਵਟ ਨਾਲ ਖੁੱਲ੍ਹੇ ਹਨ। ਮਿਡਕੈਪ ਇੰਡੈਕਸ 95 ਅੰਕ ਡਿੱਗ ਕੇ 22,045.24 'ਤੇ ਖੁੱਲ੍ਹਿਆ। ਸਮਾਲਕੈਪ ਇੰਡੈਕਸ 185 ਅੰਕ ਡਿੱਗ ਕੇ 25,310.31 'ਤੇ ਖੁੱਲ੍ਹਿਆ।

ਮੌਜੂਦਾ ਸਮੇਂ ਗਲੋਬਲ ਬਾਜ਼ਾਰਾਂ ਵਿੱਚ ਕਮਜ਼ੋਰ ਰੁਖ ਅਤੇ ਰਿਲਾਇੰਸ ਇੰਡਸਟਰੀਜ਼ ਅਤੇ ਐਚਡੀਐਫਸੀ ਵਰਗੇ ਵੱਡੇ ਸ਼ੇਅਰਾਂ ਵਿੱਚ ਗਿਰਾਵਟ ਕਾਰਨ ਸੈਂਸੈਕਸ ਅਤੇ ਨਿਫਟੀ ਵਿੱਚ ਵੀਰਵਾਰ ਭਾਵ ਅੱਜ ਲਗਾਤਾਰ ਪੰਜਵੇਂ ਦਿਨ ਗਿਰਾਵਟ ਦਰਜ ਕੀਤੀ ਗਈ ਅਤੇ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 817 ਅੰਕ ਟੁੱਟ ਗਿਆ। ਵਿਦੇਸ਼ੀ ਪੂੰਜੀ ਦੇ ਨਿਰੰਤਰ ਵਹਾਅ ਕਾਰਨ ਭਾਵਨਾ ਵੀ ਪ੍ਰਭਾਵਿਤ ਹੋਈ। ਇਸ ਦੌਰਾਨ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 816.78 ਅੰਕ ਡਿੱਗ ਕੇ 53,271.61 'ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ NSE ਨਿਫਟੀ ਵੀ 234.05 ਅੰਕ ਡਿੱਗ ਕੇ 15,933.05 'ਤੇ ਆ ਗਿਆ। 

ਟਾਪ ਗੇਨਰਜ਼

ਪਾਵਰ ਗ੍ਰਿਡ

ਟਾਪ ਲੂਜ਼ਰਜ਼

ਐੱਨ.ਟੀ.ਪੀ.ਸੀ., ਆਈਸੀਆਈਸੀਆਈ ਬੈਂਕ, ਟੀਸੀਐੱਸ, ਕੋਟਕ ਬੈਂਕ ,ਅਲਟ੍ਰਾਟੈੱਕ ਸੀਮੈਂਟ, ਟਾਟਾ ਸਟੀਲ, ਬਜਾਜ ਫਾਈਨਾਂਸ, ਐੱਮਐਂਡਐੱਮ, ਇੰਡਸਇੰਡ ਬੈਂਕ, ਐਚਡੀਐੱਫਸੀ ਬੈਂਕ, ਬਜਾਜ ਫਿਨਸਰਵ,ਲਾਰਸਨ ਐਂਡ ਟਰਬੋ 

ਪਿਛਲੇ ਕਾਰੋਬਾਰੀ ਸੈਸ਼ਨ 'ਚ ਬੁੱਧਵਾਰ ਨੂੰ BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 276.46 ਅੰਕ ਜਾਂ 0.51 ਫੀਸਦੀ ਦੀ ਗਿਰਾਵਟ ਨਾਲ 54,088.39 'ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 72.95 ਅੰਕ ਭਾਵ 0.45 ਫੀਸਦੀ ਡਿੱਗ ਕੇ 16,167.10 'ਤੇ ਆ ਗਿਆ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਸਟੈਂਡਰਡ ਬ੍ਰੈਂਟ ਕਰੂਡ 1.19 ਫੀਸਦੀ ਡਿੱਗ ਕੇ 106.22 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸਟਾਕ ਐਕਸਚੇਂਜ ਤੋਂ ਉਪਲਬਧ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਬੁੱਧਵਾਰ ਨੂੰ 3,609.35 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News