ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 273 ਅੰਕ ਡਿੱਗਾ ਤੇ ਨਿਫਟੀ 15800 'ਤੇ ਹੋਇਆ ਬੰਦ
Tuesday, Jul 27, 2021 - 04:31 PM (IST)
ਮੁੰਬਈ - ਘਰੇਲੂ ਸ਼ੇਅਰ ਬਾਜ਼ਾਰ ਵਿਚ ਅੱਜ ਭਾਵ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਉਤਰਾਅ-ਚੜ੍ਹਾਅ ਵੇਖਣ ਨੂੰ ਮਿਲਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 273.51 ਅੰਕ ਭਾਵ 0.52 ਫੀਸਦੀ ਦੀ ਗਿਰਾਵਟ ਦੇ ਨਾਲ 52,578.76 ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 78.00 ਅੰਕ ਭਾਵ 0.49% ਦੀ ਗਿਰਾਵਟ ਦੇ ਨਾਲ 15,746.45 ਦੇ ਪੱਧਰ 'ਤੇ ਬੰਦ ਹੋਇਆ ਹੈ। ਪਿਛਲੇ ਹਫਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 164.26 ਅੰਕ ਭਾਵ 0.30 ਪ੍ਰਤੀਸ਼ਤ ਦੀ ਗਿਰਾਵਟ ਨਾਲ ਬੰਦ ਹੋਇਆ ਸੀ।
ਨਿਫਟੀ ਦੇ 33 ਸ਼ੇਅਰ ਲਾਲ ਨਿਸ਼ਾਨ ਵਿਚ ਬੰਦ ਹੋਏ ਜਦੋਂਕਿ ਸੈਂਸੈਕਸ ਦੇ 20 ਸ਼ੇਅਰਾਂ ਵਿਚ ਕਮਜ਼ੋਰੀ ਵੇਖਣ ਨੂੰ ਮਿਲੀ ਹੈ। ਦਿੱਗਜ ਸ਼ੇਅਰਾਂ ਦੀ ਵਿਕਰੀ ਦੌਰਾਨ ਛੋਟੇ ਸ਼ੇਅਰ ਦਬਾਅ 'ਚ ਰਹੇ।
ਅਕਤੂਬਰ ਵਿਚ ਆਈ.ਪੀ.ਓ. ਲਿਆ ਸਕਦੀ ਹੈ ਪੇਟੀਐਮ
ਪੇਟੀਐਮ 16,600 ਕਰੋੜ ਰੁਪਏ ਦਾ ਆਈ.ਪੀ.ਓ ਜਲਦੀ ਤੋਂ ਜਲਦੀ ਲਿਆਉਣ ਦੀਆਂ ਤਿਆਰੀਆਂ ਕਰ ਰਹੀ ਹੈ। ਨਿਵੇਸ਼ਕਾਂ ਨੂੰ ਇਸ ਵਿਚ ਅਕਤੂਬਰ ਤੱਕ ਨਿਵੇਸ਼ ਕਰਨ ਦਾ ਮੌਕਾ ਮਿਲ ਸਕਦਾ ਹੈ। ਸੇਬੀ ਨੂੰ ਆਈ.ਪੀ.ਓ. ਦੇ ਦਸਤਾਵੇਜ਼ 15 ਜੁਲਾਈ ਨੂੰ ਦਿੱਤੇ ਸਨ। ਕੰਪਨੀ ਨੂੰ ਸਿਤੰਬਰ ਦੇ ਮੱਧ ਤੱਕ ਸੇਬੀ ਤੋਂ ਮਨਜ਼ੂਰੀ ਮਿਲ ਸਕਦੀ ਹੈ।
ਟਾਪ ਗੇਨਰਜ਼
ਐਸ.ਬੀ.ਆਈ. ਲਾਈਫ, ਬਜਾਜ ਫਿਨਸਰਵ, ਹਿੰਡਾਲਕੋ, ਐਸ.ਬੀ.ਆਈ., ਟਾਟਾ ਸਟੀਲ
ਟਾਪ ਲੂਜ਼ਰਜ਼
ਡਾ. ਰੈਡੀ, ਸਿਪਲਾ, ਐਕਸਿਸ ਬੈਂਕ, ਡਿਵੀਸ ਲੈਬ, ਅਡਾਨੀ ਪੋਰਟਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।