ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ''ਚ ਗਿਰਾਵਟ, ਸੈਂਸੈਕਸ 226 ਅੰਕ ਡਿੱਗ ਕੇ 73,101 ''ਤੇ ਪੁੱਜਾ

Tuesday, Jan 16, 2024 - 10:41 AM (IST)

ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ ''ਚ ਗਿਰਾਵਟ, ਸੈਂਸੈਕਸ 226 ਅੰਕ ਡਿੱਗ ਕੇ 73,101 ''ਤੇ ਪੁੱਜਾ

ਮੁੰਬਈ (ਭਾਸ਼ਾ) - ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਪੰਜ ਕਾਰੋਬਾਰੀ ਸੈਸ਼ਨਾਂ 'ਚ ਆਈ ਤੇਜ਼ੀ ਦੇ ਬਾਅਦ ਬਾਜ਼ਾਰਾਂ 'ਚ ਗਿਰਾਵਟ ਆਈ ਹੈ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 226.93 ਅੰਕ ਡਿੱਗ ਕੇ 73,101.01 ਅੰਕ 'ਤੇ ਆ ਗਿਆ। ਨਿਫਟੀ 68.25 ਅੰਕ ਡਿੱਗ ਕੇ 22,029.20 'ਤੇ ਆ ਗਿਆ। ਬੀਐੱਸਈ ਸੂਚਕਾਂਕ ਪਿਛਲੇ ਪੰਜ ਸੈਸ਼ਨਾਂ ਵਿੱਚ 1,972.72 ਅੰਕ ਜਾਂ 2.76 ਫ਼ੀਸਦੀ ਵਧਿਆ ਹੈ। ਨਿਫਟੀ 584.45 ਅੰਕ ਜਾਂ 2.71 ਫ਼ੀਸਦੀ ਵਧਿਆ। 

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਦੇ ਘਰ ਇਸ ਦਿਨ ਵੱਜਣਗੇ ਬੈਂਡ ਵਾਜੇ, 3 ਦਿਨ ਚੱਲੇਗਾ ਰਾਧਿਕਾ-ਅਨੰਤ ਦੇ ਵਿਆਹ ਦਾ ਜ਼ਸ਼ਨ (ਤਸਵੀਰਾਂ)

ਸੈਂਸੈਕਸ ਦੀਆਂ ਕੰਪਨੀਆਂ ਵਿੱਚ, ਐੱਚਸੀਐੱਲ ਟੈਕਨਾਲੋਜੀਜ਼, ਵਿਪਰੋ, ਟੈਕ ਮਹਿੰਦਰਾ, ਐੱਨਟੀਪੀਸੀ, ਰਿਲਾਇੰਸ ਇੰਡਸਟਰੀਜ਼, ਇੰਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰਾਂ ਵਿੱਚ ਮੰਗਲਵਾਰ ਨੂੰ ਗਿਰਾਵਟ ਆਈ। ਟਾਟਾ ਮੋਟਰਜ਼, ਬਜਾਜ ਫਾਈਨਾਂਸ, ਮਾਰੂਤੀ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰ ਵਧੇ। ਹੋਰ ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ, ਦੱਖਣੀ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਗਿਰਾਵਟ 'ਚ ਰਿਹਾ। 

ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ

ਇਸ ਤੋਂ ਇਲਾਵਾ ਅਮਰੀਕੀ ਬਾਜ਼ਾਰ ਸੋਮਵਾਰ ਨੂੰ ਮਾਰਟਿਨ ਲੂਥਰ ਕਿੰਗ ਜੂਨੀਅਰ ਦਿਵਸ ਲਈ ਬੰਦ ਰਹੇ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.18 ਫ਼ੀਸਦੀ ਵਧ ਕੇ 78.29 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 1,085.72 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਇਹ ਵੀ ਪੜ੍ਹੋ - PM ਮੋਦੀ ਦਾ 1 ਲੱਖ ਲਾਭਪਾਤਰੀਆਂ ਨੂੰ ਵੱਡਾ ਤੋਹਫ਼ਾ, ਇਸ ਯੋਜਨਾ ਦੀ ਜਾਰੀ ਕੀਤੀ 540 ਕਰੋੜ ਦੀ ਪਹਿਲੀ ਕਿਸ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News