ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 135 ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟਿਆ

Tuesday, Mar 22, 2022 - 10:45 AM (IST)

ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 135 ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟਿਆ

ਮੁੰਬਈ — ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ ਹੈ। ਬੀਐਸਈ ਦਾ ਸੈਂਸੈਕਸ 135.42 ਅੰਕ ਜਾਂ 0.24 ਫੀਸਦੀ ਡਿੱਗ ਕੇ 57157 'ਤੇ ਖੁੱਲ੍ਹਿਆ, ਜਦੋਂ ਕਿ ਐਨਐਸਈ ਨਿਫਟੀ 29 ਅੰਕ ਜਾਂ 0.17 ਦੀ ਗਿਰਾਵਟ ਨਾਲ 17088 'ਤੇ ਕਾਰੋਬਾਰ ਸ਼ੁਰੂ ਕਰਦਾ ਹੈ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 1066 ਦੇ ਕਰੀਬ ਸ਼ੇਅਰ ਵਿਚ ਵਾਧੇ ਨਾਲ ਕਾਰੋਬਾਰ ਹੋਇਆ , 758 ਸ਼ੇਅਰਾਂ 'ਚ ਗਿਰਾਵਟ ਅਤੇ 99 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ।

ਟਾਪ ਗੇਨਰਜ਼

ਟਾਟਾ ਸਟੀਲ, ਵਿਪਰੋ, ਟੀਸੀਐਸ, ਮਾਰੂਤੀ ਸੁਜ਼ੂਕੀ, ਟੈਕ ਮਹਿੰਦਰਾ, ਐਚਸੀਐਲ ਟੈਕਨਾਲੋਜੀਜ਼ 

ਟਾਪ ਲੂਜ਼ਰਜ਼

ਐਚਯੂਐਲ, ਨੇਸਲੇ ਇੰਡੀਆ, ਅਲਟਰਾਟੈਕ ਸੀਮੈਂਟ, ਏਸ਼ੀਅਨ ਪੇਂਟਸ, ਐਕਸਿਸ ਬੈਂਕ , ਏਸ਼ੀਅਨ ਪੇਂਟਸ

ਬੈਂਕ ਨਿਫਟੀ 100 ਅੰਕ ਡਿੱਗ ਕੇ 35,879 'ਤੇ ਆ ਗਿਆ। 

ਨਿਫਟੀ ਦਾ ਹਾਲ

ਨਿਫਟੀ ਦੇ ਚਾਰ ਪ੍ਰਮੁੱਖ ਸੂਚਕਾਂਕ ਮਿਡਕੈਪ, ਨੈਕਸਟ 50, ਬੈਂਕਿੰਗ ਅਤੇ ਫਾਈਨੈਂਸ਼ੀਅਲ ਗਿਰਾਵਟ 'ਚ ਰਹੇ। ਇਸ ਦੇ 50 ਸਟਾਕਾਂ 'ਚੋਂ ਸਿਰਫ 18 ਹੀ ਉੱਪਰ ਸਨ ਅਤੇ 32 ਹੇਠਾਂ ਸਨ।

ਟਾਪ ਗੇਨਰਜ਼

ਓ.ਐੱਨ.ਜੀ.ਸੀ., ਹਿੰਡਾਲਕੋ ਇੰਡਸਟਰੀਜ਼, ਟਾਟਾ ਸਟੀਲ, ਵਿਪਰੋ , ਕੋਲ ਇੰਡੀਆ, ਯੂਪੀਐਲ ,ਓਐਨਜੀਸੀ

ਟਾਪ ਲੂਜ਼ਰਜ਼

ਟਾਟਾ, ਗ੍ਰਾਸੀਮ, ਟਾਟਾ ਕੰਜ਼ਿਊਮਰ ,ਐਸਬੀਆਈ ਲਾਈਫ 

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਰੇ ਨਿਸ਼ਾਨ 'ਤੇ ਹੋਈ ਸੀ ਪਰ ਕੁਝ ਸਮੇਂ ਬਾਅਦ ਇਸ 'ਚ ਗਿਰਾਵਟ ਸ਼ੁਰੂ ਹੋ ਗਈ, ਜੋ ਕਾਰੋਬਾਰ ਦੇ ਅੰਤ ਤੱਕ ਵਧਦੀ ਰਹੀ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 58 ਹਜ਼ਾਰ ਤੋਂ ਹੇਠਾਂ 571 ਅੰਕ ਡਿੱਗ ਕੇ 57,2912 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕ ਅੰਕ ਵੀ 169 ਅੰਕਾਂ ਦੀ ਗਿਰਾਵਟ ਲੈ ਕੇ 17,118 ਦੇ ਪੱਧਰ 'ਤੇ ਬੰਦ ਹੋਇਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News