ਸ਼ੇਅਰ ਬਾਜ਼ਾਰ : ਸੈਂਸੈਕਸ ''ਚ ਆਈ 1158 ਅੰਕਾਂ ਦੀ ਗਿਰਾਵਟ, ਨਿਫਟੀ ਵੀ ਟੁੱਟ ਕੇ 15,809 ਦੇ  ਪੱਧਰ ''ਤੇ ਹੋਇਆ ਬੰਦ

05/12/2022 4:16:24 PM

ਮੁੰਬਈ - ਸ਼ੇਅਰ ਬਾਜ਼ਾਰ 'ਚ ਲਗਾਤਾਰ ਪੰਜਵੇਂ ਦਿਨ ਗਿਰਾਵਟ ਦਰਜ ਕੀਤੀ ਗਈ, ਜੋ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਹੋਰ ਜ਼ਿਆਦਾ ਵਧੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 1158.08 ਅੰਕ ਭਾਵ 2.14% ਦੀ ਗਿਰਾਵਟ ਨਾਲ 52,930.31 'ਤੇ ਬੰਦ ਹੋਇਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 359.10 ਭਾਵ 2.22% ਅੰਕ ਡਿੱਗ ਕੇ 15,808.90 'ਤੇ ਬੰਦ ਹੋਇਆ। 

ਬੀਐਸਈ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਮਿਡਕੈਪ ਇੰਡੈਕਸ 495.84 ਅੰਕ ਜਾਂ 2.24 ਫੀਸਦੀ ਡਿੱਗ ਕੇ 21,645.13 'ਤੇ ਬੰਦ ਹੋਇਆ। ਸਮਾਲਕੈਪ ਇੰਡੈਕਸ 500.41 ਅੰਕ ਭਾਵ 1.96 ਫੀਸਦੀ ਦੀ ਗਿਰਾਵਟ ਨਾਲ 24,995.51 'ਤੇ ਬੰਦ ਹੋਇਆ। ਮਿਡਕੈਪ 'ਚ ਸਭ ਤੋਂ ਜ਼ਿਆਦਾ 15.61 ਫੀਸਦੀ ਦੀ ਗਿਰਾਵਟ ਵੀਨਸ ਰੈਮੇਡੀਜ਼ 'ਚ ਦੇਖਣ ਨੂੰ ਮਿਲੀ।  

ਇਸ ਤੋਂ ਪਹਿਲਾਂ ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 480 ਅੰਕ ਡਿੱਗ ਕੇ 53,608.35 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 181 ਅੰਕਾਂ ਦੀ ਗਿਰਾਵਟ ਨਾਲ 15,935.20 ਦੇ ਪੱਧਰ 'ਤੇ ਖੁੱਲ੍ਹਿਆ।

ਟਾਪ ਗੇਨਰਜ਼

ਵਿਪਰੋ, ਐੱਚ.ਸੀ.ਐੱਲ ਟੇਕ

ਟਾਪ ਲੂਜ਼ਰਜ਼

ਟੀ.ਸੀ.ਐੱਸ., ਡਾ. ਰੈੱਡੀ,ਏਸ਼ੀਅਨ ਪੇਂਟਸ, ਸਨ ਫਾਰਮਾ, ਆਈਟੀਸੀ, ਪਾਵਰ ਗ੍ਰਿਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News