ਸੈਂਸੈਕਸ 'ਚ ਗਿਰਾਵਟ, ਨਿਫਟੀ ਸਪਾਟ, ਰੁਪਿਆ 10 ਪੈਸੇ ਦੀ ਛਲਾਂਗ ਲਾ ਕੇ ਬੰਦ

Wednesday, Jan 13, 2021 - 04:55 PM (IST)

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਭਾਰਤੀ ਬਾਜ਼ਾਰ ਵਿਚ ਮੁਨਾਫਾਵਸੂਲੀ ਹਾਵੀ ਰਹੀ। ਸੈਂਸੈਕਸ ਨੇ ਰਿਕਾਰਡ ਉਚਾਈ ਤੋਂ 25 ਅੰਕ ਦੀ ਗਿਰਾਵਟ ਦਰਜ ਕੀਤੀ, ਜਦੋਂ ਕਿ ਨਿਫਟੀ ਸਪਾਟ ਰਿਹਾ। ਰਿਕਾਰਡ ਉਚਾਈ 'ਤੇ ਮੁਨਾਫਾਵਸੂਲੀ ਕਾਰਨ ਬਾਜ਼ਾਰ ਵਿਚ ਨਰਮੀ ਰਹੀ। ਉੱਥੇ ਹੀ, ਕਰੰਸੀ ਦੀ ਗੱਲ ਕਰੀਏ ਤਾਂ ਰੁਪਿਆ 10 ਪੈਸੇ ਦੀ ਛਲਾਂਗ ਲਾ ਕੇ 73.15 ਪ੍ਰਤੀ ਡਾਲਰ 'ਤੇ ਬੰਦ ਹੋਇਆ। ਪਿਛਲੇ ਸੈਸ਼ਨ ਵਿਚ ਭਾਰਤੀ ਕਰੰਸੀ 15 ਪੈਸੇ ਦੀ ਤੇਜ਼ੀ ਨਾਲ 73.25 ਰੁਪਏ ਪ੍ਰਤੀ ਡਾਲਰ 'ਤੇ ਰਹੀ ਸੀ।

ਸੈਂਸੈਕਸ 24.79 ਅੰਕ ਯਾਨੀ 0.05 ਫ਼ੀਸਦੀ ਦੀ ਗਿਰਾਵਟ ਨਾਲ 49,492.32 'ਤੇ ਬੰਦ ਹੋਇਆ। ਇੰਟਰਾਡੇ ਵਿਚ ਇਹ 49,795.19 ਦੀ ਰਿਕਾਰਡ ਉਚਾਈ ਤੱਕ ਪੁੱਜਾ। 

ਨਿਫਟੀ 1.40 ਅੰਕ ਦੀ ਮਾਮੂਲੀ ਤੇਜ਼ੀ ਨਾਲ 14,564.85 ਦੇ ਪੱਧਰ 'ਤੇ ਲਗਭਗ ਸਥਿਰ ਰਿਹਾ। ਦਿਨ ਵਿਚ ਕਾਰੋਬਾਰ ਦੌਰਾਨ ਨਿਫਟੀ ਨੇ 14,653.35 ਦੇ ਸਰਵਉੱਚ ਪੱਧਰ ਨੂੰ ਵੀ ਛੂਹਿਆ। ਸੈਂਸੈਕਸ ਵਿਚ 6 ਫ਼ੀਸਦੀ ਦੀ ਬੜ੍ਹਤ ਨਾਲ ਐੱਮ. ਐਂਡ ਐੱਮ. ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਸ਼ੇਅਰ ਰਿਹਾ। ਐੱਸ. ਬੀ. ਆਈ., ਆਈ. ਟੀ. ਸੀ., ਐੱਨ. ਟੀ. ਪੀ. ਸੀ., ਭਾਰਤੀ ਏਅਰਟੈੱਲ ਅਤੇ ਓ. ਐੱਨ. ਜੀ. ਸੀ. ਨੇ ਵੀ ਮਜਬੂਤੀ ਦਰਜ ਕੀਤੀ। ਦੂਜੇ ਪਾਸੇ, ਬਜਾਜ ਫਾਈਨੈਂਸ, ਐੱਚ. ਡੀ. ਐੱਫ. ਸੀ., ਬਜਾਜ ਫਿਨਸਰਵ, ਟਾਈਟਨ, ਸਨ ਫਾਰਮਾ, ਡਾ. ਰੈੱਡੀਜ਼ ਵਿਚ ਗਿਰਾਵਟ ਰਹੀ। ਇਸ ਦੌਰਾਨ ਯੂਰਪੀ ਬਾਜ਼ਾਰਾਂ ਵਿਚ ਵੀ ਮਿਲੇ-ਜੁਲੇ ਕਾਰੋਬਾਰ ਕਰ ਰਹੇ ਸਨ।


Sanjeev

Content Editor

Related News