ਸ਼ੇਅਰ ਬਾਜ਼ਾਰ : ਸੈਂਸੈਕਸ 'ਚ 64 ਅੰਕਾਂ ਦੀ ਗਿਰਾਵਟ, ਨਿਫਟੀ ਮਾਮੂਲੀ ਵਾਧੇ ਨਾਲ 14,634 'ਤੇ ਬੰਦ

Monday, May 03, 2021 - 04:27 PM (IST)

ਮੁੰਬਈ - ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਅੱਜ ਮਾਮੂਲੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 63.84 ਅੰਕ ਭਾਵ 0.13 ਫ਼ੀਸਦੀ ਡਿੱਗ ਕੇ 48,718.52 ਅੰਕ ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 3.05 ਅੰਕ ਭਾਵ 0.02 ਫ਼ੀਸਦੀ ਦੀ ਮਾਮੂਲੀ ਤੇਜ਼ੀ ਨਾਲ 14634.15 ਦੇ ਪੱਧਰ 'ਤੇ ਬੰਦ ਹੋਇਆ ਹੈ। ਪਿਛਲੇ ਹਫ਼ਤੇ ਸੈਂਸੈਕਸ 903.91 ਅੰਕ ਭਾਵ 1.88 ਅੰਕ ਵਧਿਆ ਸੀ।

ਗਲੋਬਲ ਬਾਜ਼ਾਰ ਵੀ ਡਿੱਗੇ

ਸ਼ੁੱਕਰਵਾਰ ਨੂੰ ਯੂ.ਐਸ. ਦੇ ਸਾਰੇ ਬਾਜ਼ਾਰ ਵੀ ਗਿਰਾਵਟ ਦੇ ਨਾਲ ਬੰਦ ਹੋਏ। ਡਾਓ ਜੋਨਸ 0.54 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 185.51 ਅੰਕ ਹੇਠਾਂ 33,874.90 ਦੇ ਪੱਧਰ 'ਤੇ ਬੰਦ ਹੋਇਆ ਸੀ। ਨੈਸਡੈੱਕ 119.86 ਅੰਕ ਹੇਠਾਂ 0.85 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 13,962.70 ਦੇ ਪੱਧਰ 'ਤੇ ਬੰਦ ਹੋਇਆ ਹੈ। ਫਰਾਂਸ ਅਤੇ ਜਰਮਨੀ ਵਿਚ ਵੀ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਏ। ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਜਾਪਾਨ ਦਾ ਨਿੱਕਕਈ ਇੰਡੈਕਸ 241 ਅੰਕ ਟੁੱਟ ਕੇ 28,812 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 28 ਅੰਕ ਡਿਗ ਕੇ 3,446 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਂਗ ਕਾਂਗ ਦਾ ਹੈਂਗਸੈਂਗ ਇੰਡੈਕਸ 450 ਅੰਕ ਹੇਠਾਂ 28,225 'ਤੇ ਕਾਰੋਬਾਰ ਕਰ ਰਿਹਾ ਹੈ।

ਟਾਪ ਗੇਨਰਜ਼

ਐਸ.ਬੀ.ਆਈ. ਲਾਈਫ, ਭਾਰਤੀ ਏਅਰਟੈੱਲ, ਟਾਟਾ ਸਟੀਲ, ਅਡਾਨੀ ਪੋਰਟਸ, ਮਾਰੂਤੀ

ਟਾਪ ਲੂਜ਼ਰਜ਼

 ਟਾਈਟਨ, ਇੰਡਸਇੰਡ ਬੈਂਕ, ਰਿਲਾਇੰਸ, ਐਕਸਿਸ ਬੈਂਕ, ਬੀ.ਪੀ.ਸੀ.ਐਲ.


Harinder Kaur

Content Editor

Related News