ਬਾਜ਼ਾਰ ਧੜੰਮ : ਸੈਂਸੈਕਸ 509 ਅੰਕ ਟੁੱਟਾ, ਨਿਫਟੀ 10,195 'ਤੇ ਬੰਦ
Friday, Mar 16, 2018 - 03:58 PM (IST)

ਮੁੰਬਈ—ਬੈਂਕਿੰਗ, ਆਟੋ, ਆਈ.ਟੀ., ਮੈਟਲ, ਪਾਵਰ, ਆਇਲ ਐਂਡ ਗੈਸ ਅਤੇ ਕੈਪੀਟਲ ਗੁਡਸ 'ਚ ਵਿਕਵਾਲੀ ਕਾਰਨ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਇਆ ਹੈ। ਸੈਂਸੈਕਸ 509 ਅੰਕ ਦੀ ਗਿਰਾਵਟ ਨਾਲ 33,176 ਅਤੇ ਨਿਫਟੀ 165 ਦੀ ਗਿਰਾਵਟ ਨਾਲ 10,195.15 'ਤੇ ਬੰਦ ਹੋਇਆ। ਬੀ.ਐੱਸ.ਈ. ਲਾਰਜਕੈਪ, ਮਿਡਕੈਪ ਅਤੇ ਸਮਾਲਕੈਪ ਇੰਡੈਕਸ ਗਿਰਾਵਟ 'ਤੇ ਬੰਦ ਹੋਏ। ਉਥੇ ਹੀ ਐੱਨ.ਐੱਸ.ਈ. ਸਾਰੇ ਸੈਕਟਰ ਇੰਡੈਕਸ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।
ਐੱਨ.ਐੱਸ.ਈ. 'ਚ ਅਲਰਾਟੈੱਕ ਸੀਮੈਂਟ, ਟਾਟਾ ਮੋਟਰਜ਼, ਏਸ਼ੀਅਨ ਪੇਂਟਸ, ਇੰਡੀਅਨ ਆਇਲ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨੇ ਸਭ ਤੋਂ ਖਰਾਬ ਪ੍ਰਦਰਸ਼ਨ ਕੀਤਾ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.07 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 1.06 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ ਕਰੀਬ 1 ਫੀਸਦੀ ਤੱਕ ਡਿੱਗ ਕੇ ਬੰਦ ਹੋਇਆ ਹੈ।
ਟਾਪ ਗੇਨਰਸ
ਆਈਡੀਆ, ਵਿਪਰੋ, ਮਹਿੰਦਰਾ ਐਂਡ ਮਹਿੰਦਰਾ, ਐੱਚ.ਸੀ.ਐੱਲ.ਟੇਕ,ਟੇਕ ਮਹਿੰਦਰਾ, ਐੱਚ.ਯੂ.ਐੱਸ
ਟਾਪ ਲੂਸਰ
ਕੋਲ ਇੰਡੀਆ, ਅਲਟਰਾ ਟੇਕ ਸੀਮੈਂਟ, ਟਾਟਾ ਮੋਟਰਜ਼, ਏਸ਼ੀਅਨ ਪੇਂਟਸ, ਅੰਬੁਜਾ ਸੀਮੈਂਟ, ਅਦਾਨੀ ਪੋਟਰਸ, ਹੀਰੋ ਮੋਟੋਕਾਰਪ