ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 425 ਅੰਕ ਤੇ ਨਿਫਟੀ 'ਚ 118 ਅੰਕਾਂ ਦੀ ਗਿਰਾਵਟ

Friday, Apr 30, 2021 - 10:39 AM (IST)

ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 425 ਅੰਕ ਤੇ ਨਿਫਟੀ 'ਚ 118 ਅੰਕਾਂ ਦੀ ਗਿਰਾਵਟ

ਮੁੰਬਈ - ਚਾਰ ਦਿਨਾਂ ਦੇ ਵਾਧੇ ਤੋਂ ਬਾਅਦ ਹਫਤੇ ਦੇ ਅਖੀਰਲੇ ਕਾਰੋਬਾਰੀ ਦਿਨ ਅੱਜ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਹੈ। ਸ਼ੁੱਕਰਵਾਰ ਨੂੰ ਬਾਜ਼ਾਰ ਵਿਚ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 424.70 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਨਿਫਟੀ ਵਿਚ 117 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ।

ਸੈਂਸੈਕਸ 424.70 ਅੰਕਾਂ ਦੀ ਗਿਰਾਵਟ ਨਾਲ 49,341.24 'ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ ਨਿਫਟੀ 117.65 ਅੰਕਾਂ ਦੀ ਗਿਰਾਵਟ ਨਾਲ 14,777.25 'ਤੇ ਕਾਰੋਬਾਰ ਕਰ ਰਿਹਾ ਹੈ। ਦੱਸ ਦੇਈਏ ਕਿ ਬਾਜ਼ਾਰ ਨੇ ਹਫਤੇ ਦੀ ਸ਼ੁਰੂਆਤ ਹਰੇ ਨਿਸ਼ਾਨ ਨਾਲ ਕੀਤੀ ਸੀ, ਪਰ ਚਾਰ ਦਿਨਾਂ ਦੀ ਉਛਾਲ ਤੋਂ ਬਾਅਦ ਹੁਣ ਮਾਰਕੀਟ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਟਾਪ ਗੇਨਰਜ਼

ਓ.ਐਨ.ਜੀ.ਸੀ., ਡਾ. ਰੈੱਡੀ, ਐਕਸਿਸ ਬੈਂਕ , ਐਨ.ਟੀ.ਪੀ.ਸੀ., ਆਈ.ਟੀ.ਸੀ., ਸਨ ਫਾਰਮਾ, ਬਜਾਜ ਆਟੋ

ਟਾਪ ਲੂਜ਼ਰਜ਼

ਐਮ ਐਂਡ ਐਮ, ਰਿਲਾਇੰਸ, ਨੈਸਲੇ ਇੰਡੀਆ, ਬਜਾਜ ਫਾਇਨਾਂਸ, ਕੋਟਕ ਬੈਂਕ, ਮਾਰੂਤੀ, ਟਾਈਟਨ, ਹਿੰਦੁਸਤਾਨ ਯੂਨੀਲੀਵਰ


author

Harinder Kaur

Content Editor

Related News