ਬਾਜ਼ਾਰ 'ਚ ਉਛਾਲ, ਸੈਂਸੈਕਸ 50,700 ਤੋਂ ਪਾਰ, ਨਿਫਟੀ 15,200 ਤੋਂ ਉਪਰ

Monday, May 24, 2021 - 09:16 AM (IST)

ਬਾਜ਼ਾਰ 'ਚ ਉਛਾਲ, ਸੈਂਸੈਕਸ 50,700 ਤੋਂ ਪਾਰ, ਨਿਫਟੀ 15,200 ਤੋਂ ਉਪਰ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਹਾਲ ਹੀ ਵਿਚ ਕੋਰੋਨਾ ਮਾਮਲੇ ਘੱਟ ਹੋਣ ਨਾਲ ਬਾਜ਼ਾਰ ਨੇ ਤੇਜ਼ੀ ਫੜ੍ਹੀ ਹੈ। ਬੀ. ਐੱਸ. ਈ. ਸੈਂਸੈਕਸ 205.78  ਅੰਕ ਯਾਨੀ 0.41 ਫ਼ੀਸਦੀ ਦੀ ਮਜਬੂਤੀ ਨਾਲ 50,746.26 ਦੇ ਪੱਧਰ 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ 38.70 ਅੰਕ ਯਾਨੀ 0.26 ਫ਼ੀਸਦੀ ਦੀ ਤੇਜ਼ੀ ਨਾਲ 15,214 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਉੱਥੇ ਹੀ, ਖ਼ਬਰਾਂ ਦੇ ਦਮ 'ਤੇ ਅੱਜ ਐੱਸ. ਬੀ. ਆਈ., ਜੇ. ਐੱਸ. ਡਬਲਿਊ. ਸਟੀਲ, ਡਾ. ਰੈਡੀਜ਼ ਲੈਬਜ਼, ਨੈਟਕੋ ਫਾਰਮਾ ਫੋਕਸ ਵਿਚ ਹੋ ਸਕਦੇ ਹਨ।

ਇਸ ਤੋਂ ਇਲਾਵਾ ਗ੍ਰਾਸਿਮ ਇੰਡਸਟਰੀਜ਼, ਦਿ ਰੈਮਕੋ ਸੀਮੈਂਟਸ, ਮਹਾਨਗਰ ਗੈਸ, ਪੌਲੀ ਮੈਡੀਸੋਰ, ਬਾਲਾਜੀ ਅਮੀਨੇਸ, ਲਕਸ਼ਮੀ ਮਸ਼ੀਨ ਵਰਕਸ, ਇੰਡੀਆ ਸੀਮੈਂਟਸ, ਜੇ. ਐੱਸ. ਡਬਲਿਊ ਹੋਲਡਿੰਗਜ਼, ਜੇ. ਕੇ. ਪੇਪਰ, ਡਾਲਮੀਆ ਭਾਰਤ ਸ਼ੂਗਰ ਐਂਡ ਇੰਡਸਟਰੀਜ਼, ਬਾਰਬੇਕ ਨੇਸ਼ਨ ਹਾਸਪਿਟਲਿਟੀ ਅਤੇ ਏ. ਡੀ. ਐੱਫ. ਫੂਡਜ਼ ਕੰਪਨੀਆਂ ਮਾਰਚ ਤਿਮਾਹੀ ਦੇ ਨਤੀਜੇ ਐਲਾਨ ਕਰਨਗੀਆਂ।

ਗਲੋਬਲ ਬਾਜ਼ਾਰ-
ਡਾਓ ਫਿਊਚਰਜ਼ ਵਿਚ 0.35 ਫ਼ੀਸਦੀ, ਐੱਸ. ਐਂਡ ਪੀ. 500 ਫਿਊਚਰਜ਼ ਵਿਚ 0.24 ਫ਼ੀਸਦੀ ਤੇ ਨੈਸਡੈਕ ਫਿਊਚਰਜ਼ ਵਿਚ 0.06 ਫ਼ੀਸਦੀ ਤੇਜ਼ੀ ਨਾਲ ਅਮਰੀਕੀ ਵਾਇਦਾ ਬਾਜ਼ਾਰ ਹਲਕੀ ਤੇਜ਼ੀ ਵਿਚ ਸਨ। ਉੱਥੇ ਹੀ, ਇਸ ਦੌਰਾਨ ਹੈਂਗਸੇਂਗ, ਕੋਸਪੀ ਵਿਚ ਗਿਰਾਵਟ ਅਤੇ ਨਿੱਕੇਈ, ਸ਼ੰਘਾਈ ਵਿਚ ਮਜਬੂਤੀ ਨਾਲ ਏਸ਼ੀਆਈ ਬਾਜ਼ਾਰ ਮਿਲੇ-ਜੁਲੇ ਦੇਖਣ ਨੂੰ ਮਿਲੇ ਹਨ। ਐੱਸ. ਜੀ. ਐਕਸ. ਨਿਫਟੀ ਵੀ ਲਾਲ ਨਿਸ਼ਾਨ 'ਤੇ ਚੱਲ ਰਿਹਾ ਸੀ।

ਇਹ ਵੀ ਪੜ੍ਹੋ-ਕੋਰੋਨਾ : ਇਹ ਟੀਕਾ ਲਵਾਇਆ ਹੈ ਤਾਂ ਹਾਲੇ ਨਹੀਂ ਜਾ ਸਕੋਗੇ ਅਮਰੀਕਾ, ਯੂਰਪ

ਜਾਪਾਨ ਦਾ ਬਾਜ਼ਾਰ ਨਿੱਕੇਈ 58 ਅੰਕ ਯਾਨੀ 0.21 ਫ਼ੀਸਦੀ ਦੀ ਮਜਬੂਤੀ ਨਾਲ 28,376.70 'ਤੇ ਚੱਲ ਰਿਹਾ ਸੀ। ਇਸ ਵਿਚਕਾਰ ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 71.50 ਅੰਕ ਯਾਨੀ 0.47 ਫ਼ੀਸਦੀ ਦੀ ਗਿਰਾਵਟ ਨਾਲ 15,154.50 'ਤੇ ਕਾਰੋਬਾਰ ਕਰ ਰਿਹਾ ਸੀ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.15 ਫ਼ੀਸਦੀ ਚੜ੍ਹ ਕੇ 3,491 'ਤੇ ਸੀ। ਹਾਂਗਕਾਂਗ ਦਾ ਹੈਂਗਸੇਂਗ 0.57 ਫ਼ੀਸਦੀ ਦੀ ਗਿਰਾਵਟ ਨਾਲ 28,296 'ਤੇ ਟ੍ਰੇਡ ਕਰਦਾ ਦੇਖਣ ਨੂੰ ਮਿਲਿਆ। ਦੱਖਣੀ ਕੋਰੀਆ ਦਾ ਕੋਸਪੀ 0.41 ਫ਼ੀਸਦੀ ਕਮਜ਼ੋਰ ਹੋ ਕੇ 3,144.58 'ਤੇ ਕਾਰੋਬਾਰ ਕਰ ਰਿਹਾ ਸੀ। 

ਇਹ ਵੀ ਪੜ੍ਹੋ- ਭਾਰਤ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਨੂੰ ਵੀ ਪਛਾੜ ਸਕਦੇ ਨੇ ਅਡਾਨੀ
 

► ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News