ਸੈਂਸੈਕਸ ਦੀਆਂ ਟਾਪ 10 ''ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 42,827 ਕਰੋੜ ਰੁਪਏ ਡਿੱਗਾ

04/14/2019 11:48:22 AM

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 'ਚੋਂ ਛੇ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ 'ਚ ਪਿਛਲੇ ਹਫਤੇ 42,827.39 ਕਰੋੜ ਰੁਪਏ ਦੀ ਕਮੀ ਆਈ। ਸ਼ੁੱਕਰਵਾਰ ਨੂੰ ਖਤਮ ਕਾਰੋਬਾਰੀ ਹਫਤੇ ਦੌਰਾਨ ਟਾਪ 10 ਕੰਪਨੀਆਂ 'ਚੋਂ ਆਈ.ਟੀ.ਸੀ., ਹਿੰਦੁਸਤਾਨ ਯੂਨੀਲੀਵਰ, ਕੋਟਕ ਮਹਿੰਦਰਾ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ ਵਧਿਆ ਜਦੋਂਕਿ ਰਿਲਾਇੰਸ ਇੰਡਸਟਰੀਜ਼ ਟੀ.ਸੀ.ਐੱਸ., ਐੱਚ.ਡੀ.ਐੱਫ.ਸੀ., ਐੱਚ.ਡੀ.ਐੱਫ.ਸੀ. ਬੈਂਕ, ਇੰਫੋਸਿਸ ਅਤੇ ਭਾਰਤੀ ਸਟੇਟ ਬੈਂਕ ਨੂੰ ਨੁਕਸਾਨ ਚੁੱਕਣਾ ਪਿਆ। 
ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ ਸਭ ਤੋਂ ਜ਼ਿਆਦਾ 14,146.5 ਕਰੋੜ ਰੁਪਏ ਘਟ ਰੁਪਏ 7,55,636.47 ਕਰੋੜ ਰੁਪਏ 'ਤੇ ਆ ਗਿਆ। ਇਸ ਤੋਂ ਇਲਾਵਾ ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 9,967.3 ਕਰੋੜ ਰੁਪਏ ਡਿੱਗ ਕੇ 6,16,869.80 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 8,327.77 ਕਰੋੜ ਰੁਪਏ ਡਿੱਗ ਕੇ 8,50,628.63 ਕਰੋੜ ਰੁਪਏ 'ਤੇ ਆ ਗਿਆ। ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 5,198.74 ਕਰੋੜ ਰੁਪਏ ਘਟ ਹੋ ਕੇ 3,48,806.63 ਕਰੋੜ ਰੁਪਏ, ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 3,669.9 ਕਰੋੜ ਰੁਪਏ ਡਿੱਗ ਕੇ 3,26,730.54 ਕਰੋੜ ਰੁਪਏ ਅਤੇ ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਪੂੰਜੀਕਰਨ 1,517.19 ਕਰੋੜ ਰੁਪਏ ਘਟ ਹੋ ਕੇ 2,81,393 ਕਰੋੜ ਰੁਪਏ 'ਤੇ ਆ ਗਿਆ। ਇਨ੍ਹਾਂ ਤੋਂ ਇਤਰ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 13,423.2 ਕਰੋੜ ਰੁਪਏ ਚੜ੍ਹ ਕੇ 3,74,623.78 ਕਰੋੜ ਰੁਪਏ, ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 13,237.17 ਕਰੋੜ ਰੁਪਏ ਵਧ ਕੇ 3,72,513.16 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 2,549.65 ਕਰੋੜ ਰੁਪਏ ਮਜ਼ਬੂਤ ਹੋ ਕੇ 2,54,278.86 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 2,039.41 ਕਰੋੜ ਰੁਪਏ ਵਧ ਕੇ 2,56,822.96 ਕਰੋੜ ਰੁਪਏ 'ਤੇ ਪਹੁੰਚ ਗਿਆ।


Aarti dhillon

Content Editor

Related News