ਵਾਧੇ ਦੇ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 1325 ਅੰਕ ਅਤੇ ਨਿਫਟੀ 365 ਅੰਕ ਮਜ਼ਬੂਤ

03/13/2020 3:59:53 PM

ਨਵੀਂ ਦਿੱਲੀ—ਸ਼ੁੱਕਰਵਾਰ ਨੂੰ ਬਾਜ਼ਾਰ 'ਚ ਸ਼ਾਨਦਾਰ ਤੇਜ਼ੀ ਦੇਖੀ ਗਈ ਹੈ। ਸੈਂਸੈਕਸ 1,325.34 ਅੰਕਾਂ ਦੇ ਵਾਧੇ ਨਾਲ 34103.48 ਅਤੇ ਨਿਫਟੀ 433.50 ਅੰਕ ਚੜ੍ਹ ਕੇ 10023.65 ਅੰਕ 'ਤੇ ਬੰਦ ਹੋਇਆ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਸੰਸਾਰਕ ਮੰਦੀ ਦੀ ਖਦਸ਼ੇ ਦੇ ਚੱਲਦੇ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਆਪਣੇ ਲੋਅਰ ਸਰਕਿਟ ਪੱਧਰ 'ਤੇ ਪਹੁੰਚ ਗਏ। ਇਸ ਦੇ ਬਾਅਦ ਸ਼ੇਅਰ ਬਾਜ਼ਾਰਾਂ 'ਚ 45 ਮਿੰਟ ਲਈ ਕਾਰੋਬਾਰ ਰੋਕਣਾ ਪਿਆ। 45 ਮਿੰਟ ਬਾਅਦ ਸ਼ੇਅਰ ਬਾਜ਼ਾਰ ਹਲਕੀ ਰਿਕਵਰੀ ਦੇ ਨਾਲ ਖੁੱਲ੍ਹਿਆ। ਸੈਂਸੈਕਸ 31,000 ਤੋਂ ਉੱਪਰ ਅਤੇ ਨਿਫਟੀ 8,600 ਤੋਂ ਜ਼ਿਆਦਾ ਪੱਧਰ 'ਤੇ ਹੈ। ਕਾਰੋਬਾਰ ਦੀ ਸ਼ੁਰੂਆਤ ਦੇ 15 ਮਿੰਟ ਦੇ ਅੰਦਰ ਹੀ ਸੈਂਸੈਕਸ ਅਤੇ ਨਿਫਟੀ ਆਪਣੇ ਹੇਠਲੇ ਸਰਕਿਟ ਪੱਧਰ ਤੱਕ ਪਹੁੰਚ ਗਿਆ। ਦੋਵਾਂ 'ਚ 10 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਰਹੀ ਜਿਸ ਦੇ ਚੱਲਦੇ ਕਾਰੋਬਾਰ ਨੂੰ 45 ਮਿੰਟ ਦੇ ਲਈ ਰੋਕਣਾ ਪਿਆ।
ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦਾ ਰੁਖ ਬਣਿਆ ਹੋਇਆ ਹੈ। ਬੀ.ਐੱਸ.ਈ. ਸੈਂਸੈਕਸ ਸਵੇਰੇ ਖੁੱਲ੍ਹਦੇ ਹੀ 3,380.59 ਅੰਕ ਭਾਵ 10.31 ਫੀਸਦੀ ਡਿੱਗ ਕੇ 29,397.55 ਪੱਧਰ 'ਤੇ ਖੁੱਲ੍ਹਿਆ ਅਤੇ ਇਸ ਤਰ੍ਹਾਂ ਐੱਨ.ਐੱਸ.ਈ. ਨਿਫਟੀ 1,036.20 ਅੰਕ ਭਾਵ 10.80 ਫੀਸਦੀ ਟੁੱਟ ਕੇ 8,553.95 ਅੰਕ 'ਤੇ ਰਿਹਾ। ਸੈਂਸੈਕਸ 'ਤੇ ਸਭ ਤੋਂ ਜ਼ਿਆਦਾ ਨੁਕਸਾਨ 'ਚ ਟੈੱਕ ਮਹਿੰਦਰਾ ਦਾ ਸ਼ੇਅਰ ਰਿਹਾ। ਇਸ 'ਚ 15 ਫੀਸਦੀ ਟੀ.ਸੀ.ਐੱਸ. 'ਚ ਵੀ ਗਿਰਾਵਟ ਦਾ ਰੁਖ ਬਣਿਆ ਹੋਇਆ ਹੈ।


Aarti dhillon

Content Editor

Related News