ਸ਼ੇਅਰ ਬਾਜ਼ਾਰ ''ਚ ਤੇਜ਼ੀ, ਸੈਂਸੈਕਸ 157 ਅੰਕਾਂ ਦੀ ਵਾਧੇ ਨਾਲ 39592 ''ਤੇ ਬੰਦ

06/26/2019 4:26:48 PM

ਮੁੰਬਈ—ਦੇਸ਼ ਦੇ ਸ਼ੇਅਰ ਬਾਜ਼ਾਰਾਂ 'ਚ ਬੁੱਧਵਾਰ ਨੂੰ ਤੇਜ਼ੀ ਰਹੀ। ਪ੍ਰਮੁੱਖ ਸੂਚਕਾਂਕ ਸੈਂਸੈਕਸ ਦਿਨ ਭਰ ਦੇ ਕਾਰੋਬਾਰ ਦੇ ਬਾਅਦ 157 ਅੰਕਾਂ ਦੇ ਵਾਧੇ ਨਾਲ 39592 'ਤੇ ਬੰਦ ਹੋਇਆ, ਜਦੋਂਕਿ ਨਿਫਟੀ 51 ਅੰਕਾਂ ਦੇ ਵਾਧੇ ਨਾਲ 11,808.90 'ਤੇ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ 1418 ਸ਼ੇਅਰ ਨੇ ਵਾਧਾ ਦਰਜ ਕੀਤਾ, ਜਦੋਂਕਿ 1051 ਸ਼ੇਅਰ 'ਚ ਗਿਰਾਵਟ ਰਹੀ। ਉੱਧਰ 170 ਸ਼ੇਅਰ 'ਚ ਕੋਈ ਬਦਲਾਅ ਨਹੀਂ ਹੋਇਆ। 
ਇਹ ਹਨ ਟਾਪ ਲੂਜ਼ਰਸ
ਨਿਫਟੀ ਦੇ ਵੇਦਾਂਤਾ, ਜੇ.ਐੱਸ.ਡਬਲਿਊ ਸਟੀਲ, ਪਾਵਰ ਗ੍ਰਿਡ, ਸਨ ਫਾਰਮ ਅਤੇ ਹਿੰਡਾਲਕੋ ਇੰਡਸਟਰੀਜ਼ ਦੇ ਸ਼ੇਅਰ ਟਾਪ ਗੇਨਰ ਦੀ ਲਿਸਟ ਸ਼ਾਮਲ ਰਹੀ, ਜਦੋਂਕਿ ਬ੍ਰਿਟਾਨੀਆ, ਇੰਡਸਟਰੀਜ਼, ਇੰਡੀਬੁਲਸ ਹਾਊਸਿੰਗ, ਇੰਫੋਸਿਸ ਅਤੇ ਇੰਡਸਲੈਂਡ ਬੈਂਕ ਅਤੇ ਭਾਰਤੀ ਏਅਰਟੈੱਲ ਟਾਪ ਲੂਜ਼ਰ ਸ਼ੇਅਰ ਰਹੇ।
ਬ੍ਰਿਟਾਨੀਆ ਦੇ ਸ਼ੇਅਰ ਡਿੱਗੇ
ਬ੍ਰਿਟਾਨੀਆ ਇੰਡਸਟਰੀਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਰੁਣ ਬੇਰੀ ਦੇ ਅਸਤੀਫੇ ਦੀ ਖਬਰ ਆਈ, ਜਿਸ ਦੇ ਬਾਅਦ ਕੰਪਨੀ ਦੇ ਸ਼ੇਅਰ 'ਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਬਾਅਦ 'ਚ ਇਸ ਖਬਰ ਨੂੰ ਗਲਤ ਕਰਾਰ ਦਿੱਤਾ ਗਿਆ।
ਜ਼ਿਆਦਾਤਰ ਸ਼ੇਅਰਾਂ 'ਚ ਰਹੀ ਤੇਜ਼ੀ
ਆਈ.ਟੀ. ਅਤੇ ਐੱਸ.ਸੀ.ਜੀ. ਨੂੰ ਛੱਡ ਕੇ ਸਾਰੇ ਹੋਰ ਸਕਿਓਰੀਅਲ ਇੰਡੈਕਸ ਹਰੇ ਰੰਗ 'ਤੇ ਬੰਦ ਹੋਏ। ਇਸ 'ਚ ਫਾਰਮਾ, ਮੈਟਲ, ਇੰਫਰਾ ਬੈਂਕ ਅਤੇ ਐਨਰਜੀ ਲੀਡ 'ਤੇ ਰਹੇ। ਮਿਡਕੈਪ ਸ਼ੇਅਰ 'ਚ 0.8 ਫੀਸਦੀ ਦਾ ਵਾਧਾ ਰਿਹਾ। ਉੱਧਰ ਸਮਾਲਕੈਪ ਇੰਡੈਕਸ 'ਚ 0.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।


Aarti dhillon

Content Editor

Related News