ਸੈਂਸੈਕਸ 164 ਅੰਕ ਚੜ੍ਹ ਕੇ ਬੰਦ, ਨਿਫਟੀ 11,000 ਤੋਂ ਪਾਰ

Monday, Sep 09, 2019 - 04:00 PM (IST)

ਸੈਂਸੈਕਸ 164 ਅੰਕ ਚੜ੍ਹ ਕੇ ਬੰਦ, ਨਿਫਟੀ 11,000 ਤੋਂ ਪਾਰ

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਵਾਧੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 163.68 ਅੰਕ ਯਾਨੀ ਕਿ 0.44 ਫੀਸਦੀ ਦੇ ਵਾਧੇ ਨਾਲ 37,145.45 ਦੇ ਪੱਧਰ 'ਤੇ ਅਤੇ ਨਿਫਟੀ 56.85 ਅੰਕ ਯਾਨੀ ਕਿ 0.52 ਫੀਸਦੀ ਦੇ ਵਾਧੇ ਨਾਲ 11,003.05 ਦੇ ਪੱਧਰ 'ਤੇ ਬੰਦ ਹੋਇਆ ਹੈ।

ਮਿਡ-ਸਮਾਲ ਕੈਪ ਸ਼ੇਅਰਾਂ 'ਚ ਵਾਧਾ

ਮਿਡ ਅਤੇ ਸਮਾਲਕੈਪ ਸ਼ੇਅਰਾਂ ਨੇ ਵੀ ਬਜ਼ਾਰ ਦੇ ਵਾਧੇ 'ਚ ਵਧ-ਚੜ੍ਹ ਕੇ ਹਿੱਸਾ ਲਿਆ। ਬੰਬਈ ਸਟਾਕ ਐਕਸਚੇਂਜ ਦਾ ਮਿਡਕੈਪ ਇੰਡੈਕਸ 1.03 ਫੀਸਦੀ ਵਧ ਕੇ 13502 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.89 ਫੀਸਦੀ ਦੇ ਵਾਧੇ ਨਾਲ 12706 ਦੇ ਪਾਰ ਬੰਦ ਹੋਇਆ ਹੈ। 

ਬੈਂਕਿੰਗ ਸ਼ੇਅਰਾਂ 'ਚ ਵਾਧਾ

ਬੈਂਕ ਨਿਫਟੀ 241 ਅੰਕਾਂ ਦੇ ਵਾਧੇ ਨਾਲ 27489 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਮੀਡੀਆ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ। ਨਿਫਟੀ ਦਾ ਆਟੋ ਇੰਡੈਕਸ 0.95 ਫੀਸਦੀ, ਮੈਟਲ ਇੰਡੈਕਸ 0.10 ਫੀਸਦੀ ਅਤੇ ਮੀਡੀਆ ਇੰਡੈਕਸ 0.33 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।

ਟਾਪ ਗੇਨਰਜ਼

ਯੈੱਸ ਬੈਂਕ, ਯੂ.ਪੀ.ਐਲ.,ਮਾਰੂਤੀ ਸੁਜ਼ੂਕੀ, ਲਾਰਸਨ, ਕੋਟਕ ਮਹਿੰਦਰਾ, ਬਜਾਜ ਫਾਇਨਾਂਸ

ਟਾਪ ਲੂਜ਼ਰਜ਼

ਐਚ.ਸੀ.ਐਲ. ਟੇਕ, ਇੰਫੋਸਿਸ, ਟੇਕ ਮਹਿੰਦਰਾ, ਆਇਸ਼ਰ ਮੋਟਰਜ਼, ਐਨ.ਟੀ.ਪੀ.ਸੀ., ਟੀ.ਸੀ.ਐਸ., ਬਜਾਜ ਆਟੋ


Related News