ਹਰੇ ਨਿਸ਼ਾਨ ''ਚ ਬੰਦ ਹੋਇਆ ਸ਼ੇਅਰ ਬਾਜ਼ਾਰ, ਸੈਂਸੈਕਸ 82.79 ਅਤੇ ਨਿਫਟੀ 23.05 ਅੰਕ ਮਜ਼ਬੂਤ

09/18/2019 4:39:52 PM

ਨਵੀਂ ਦਿੱਲੀ—ਸ਼ੇਅਰ ਬਾਜ਼ਾਰ 'ਚ ਅੱਜ ਤੇਜ਼ੀ ਬਣੀ ਰਹੀ ਹੈ। ਕਾਰੋਬਾਰ ਦੇ ਦੌਰਾਨ ਸੈਂਸੈਕਸ 232 ਅੰਕ ਚੜ੍ਹ ਕੇ 36,712.99 ਦੇ ਪੱਧਰ ਤੱਕ ਪਹੁੰਚ ਗਿਆ ਹੈ। ਨਿਫਟੀ 'ਚ 67 ਪੁਆਇੰਟ ਦਾ ਵਾਧਾ ਦਰਜ ਕੀਤਾ ਗਿਆ ਹੈ। ਕਾਰੋਬਾਰ ਦੇ ਅੰਤ 'ਚ ਹਰੇ ਨਿਸ਼ਾਨ 'ਚ ਬੰਦ ਹੋਇਆ ਸ਼ੇਅਰ ਬਾਜ਼ਾਰ। ਸੈਂਸੈਕਸ 82.79 ਅੰਕਾਂ ਦੀ ਤੇਜ਼ੀ ਦੇ ਨਾਲ 36,563.88 'ਤੇ ਰਿਹਾ ਜਦੋਂਕਿ ਨਿਫਟੀ 23.05 ਅੰਕ ਚੜ੍ਹ ਕੇ ਉੱਪਰ 10,840.65 'ਤੇ ਬੰਦ ਹੋਇਆ ਹੈ।
ਕਰੂਡ ਦੇ ਰੇਟ ਘੱਟਣ ਨਾਲ ਐਨਰਜੀ ਸੈਕਟਰ ਦੇ ਸ਼ੇਅਰਾਂ ਦੀ ਖਰੀਦਾਰੀ
ਐਨਰਜੀ ਅਤੇ ਬੈਂਕਿੰਗ ਸ਼ੈਕਟਰ ਦੇ ਸ਼ੇਅਰਾਂ 'ਚ ਚੰਗਾ ਵਾਧਾ ਦੇਖਿਆ ਜਾ ਰਿਹਾ ਹੈ। ਵਿਸ਼ਲੇਸ਼ਕਾਂ ਮੁਤਾਬਕ ਮਜ਼ਬੂਤ ਵਿਦੇਸ਼ੀ ਸੰਕੇਤਾਂ ਦੀ ਵਜ੍ਹਾ ਨਾਲ ਬਾਜ਼ਾਰ 'ਚ ਖਰੀਦਾਰੀ ਵਧੀ। ਕਰੂਡ ਦੀ ਕੀਮਤ ਸੋਮਵਾਰ ਨੂੰ ਰਿਕਾਰਡ ਤੇਜ਼ੀ ਦੇ ਬਾਅਦ ਮੰਗਲਵਾਰ ਨੂੰ ਹੇਠਾਂ ਆਈ।
ਐੱਸ.ਬੀ.ਆਈ. 'ਚ 1 ਫੀਸਦੀ ਵਾਧਾ
ਸੈਂਸੈਕਸ ਦੇ 30 'ਚੋਂ 20 ਅਤੇ ਨਿਫਟੀ ਦੇ 50 'ਚੋਂ 29 ਸ਼ੇਅਰਾਂ 'ਚ ਤੇਜ਼ੀ ਦੇਖੀ ਗਈ। ਬਜਾਜ ਫਾਈਨੈਂਸ ਦੇ ਸ਼ੇਅਰ 'ਚ ਉਛਾਲ ਆਇਆ। ਕੋਟਕ ਮਹਿੰਦਰਾ ਬੈਂਕ 'ਚ 1.4 ਫੀਸਦੀ ਅਤੇ ਟਾਟਾ ਸਟੀਲ 'ਚ 1.3 ਫੀਸਦੀ ਵਾਧਾ ਦੇਖਿਆ ਗਿਆ। ਰਿਲਾਇੰਸ ਇੰਡਸਟਰੀਜ਼, ਐੱਸ.ਬੀ.ਆਈ. ਅਤੇ ਵੇਦਾਂਤਾ 1-1 ਫੀਸਦੀ ਚੜ੍ਹੇ।
ਹੀਰੋ ਮੋਟੋਕਾਰਪ 'ਚ 1 ਫੀਸਦੀ ਗਿਰਾਵਟ
ਦੂਜੇ ਪਾਸੇ ਮਾਰੂਤੀ ਦੇ ਸ਼ੇਅਰ 'ਚ 1.3 ਫੀਸਦੀ ਨੁਕਸਾਨ ਦੇਖਿਆ ਗਿਆ। ਹੀਰੋ ਮੋਟੋਕਾਰਪ ਕਰੀਬ 1 ਫੀਸਦੀ ਫਿਸਲ ਗਿਆ। ਇੰਫੋਸਿਸ ਹਿੰਦੁਸਤਾਨ ਯੂਨੀਲੀਵਰ, ਐੱਨ.ਟੀ.ਪੀ.ਸੀ. ਅਤੇ ਐੱਚ.ਡੀ.ਐੱਫ.ਸੀ. ਦੇ ਸ਼ੇਅਰਾਂ 'ਚ 0.3 ਫੀਸਦੀ ਤੋਂ 0.5 ਫੀਸਦੀ ਤੱਕ ਗਿਰਾਵਟ ਦਰਜ ਕੀਤੀ ਗਈ ਹੈ।


Aarti dhillon

Content Editor

Related News