ਸ਼ੇਅਰ ਬਾਜ਼ਾਰ 'ਚ ਵਾਧਾ, ਸੈਂਸੈਕਸ 621 ਅਤੇ ਨਿਫਟੀ 175 ਅੰਕ ਚੜ੍ਹ ਕੇ ਖੁੱਲ੍ਹਿਆ

Friday, May 08, 2020 - 10:07 AM (IST)

ਮੁੰਬਈ — ਹਫਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਤੇਜ਼ੀ ਲੈ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 621.91 ਅੰਕ ਯਾਨੀ ਕਿ 1.98 ਫੀਸਦੀ ਦੇ ਵਾਧੇ ਨਾਲ 32065.29 ਦੇ ਵਾਧੇ ਨਾਲ ਖੁੱਲਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 175 ਅੰਕ ਯਾਨੀ ਕਿ 1.90 ਫੀਸਦੀ ਦੀ ਤੇਜ਼ੀ ਨਾਲ 9374.05 ਦੇ ਪੱਧਰ 'ਤੇ ਖੁਲ੍ਹਿਆ ਹੈ।

ਗਲੋਬਲ ਬਾਜ਼ਾਰ ਦਾ ਹਾਲ

ਵੀਰਵਾਰ ਨੂੰ ਦੁਨੀÎਆ ਦੇ ਬਾਜ਼ਾਰ ਉਤਰਾਅ-ਚੜ੍ਹਾਅ ਦੇ ਨਾਲ ਬੰਦ ਹੋਏ ਸਨ। ਅਮਰੀਕਾ ਦਾ ਬਾਜ਼ਾਰ ਡਾਓ ਜ਼ੋਨਸ 0.89 ਫੀਸਦੀ ਦੇ ਵਾਧੇ ਨਾਲ 211.25 ਅੰਕ ਉੱਪਰ 23,875.90 'ਤੇ ਬੰਦ ਹੋਇਆ ਸੀ। ਨੈਸਡੈਕ 125.27 ਅੰਕ ਯਾਨੀ ਕਿ 1.41 ਫੀਸਦੀ ਦੇ ਵਾਧੇ ਨਾਲ 8,979.66 'ਤੇ ਬੰਦ ਹੋਇਆ ਸੀ। ਐਸ.ਐਂਡ.ਪੀ. 1.15 ਫੀਸਦੀ ਦੇ ਵਾਧੇ ਨਾਲ 32.77 ਅੰਕ ਉੱਪਰ 2,881.19 'ਤੇ ਬੰਦ ਹੋਇਆ ਸੀ। ਚੀਨ ਦਾ ਸੰਘਾਈ ਕੰਪੋਜ਼ਿਟ 18.37 ਅੰਕ ਯਾਨੀ ਕਿ 0.64 ਫੀਸਦੀ ਦੇ ਵਾਧੇ ਨਾਲ 2,889.89 'ਤੇ ਬੰਦ ਹੋਇਆ ਸੀ। ਇਸ ਦੇ ਫਰਾਂਸ, ਇਟਲੀ ਅਤੇ ਜਰਮਨੀ ਦੇ ਬਾਜ਼ਾਰ ਵੀ ਵਾਧੇ ਨਾਲ ਬੰਦ ਹੋਏ ਸਨ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟੋਰੀਅਲ ਇੰਡੈਕਸ ਦੀ ਗੱਲ ਕਰੀਏ ਤਾਂ ਅੱਜ ਸਾਰੇ ਸੈਕਟਰ ਹਰੇ ਭਰੇ ਨਿਸ਼ਾਨ 'ਤੇ ਖੁੱਲ੍ਹੇ ਹਨ। ਇਨ੍ਹਾਂ ਵਿਚ ਆਈ.ਟੀ., ਫਾਰਮਾ, ਰੀਅਲਟੀ, ਆਟੋ, ਐਫਐਮਸੀਜੀ, ਬੈਂਕ, ਪ੍ਰਾਈਵੇਟ ਬੈਂਕ, ਮੀਡੀਆ, ਮੈਟਲ , ਪੀਐਸਯੂ ਬੈਂਕ ਸ਼ਾਮਲ ਹਨ।

ਟਾਪ ਗੇਨਰਜ਼

ਡਾਕਟਰ ਰੈਡੀ, ਹਿੰਦਾਲਕੋ, ਹਿੰਦੁਸਤਾਨ ਯੂਨੀਲੀਵਰ, ਬਜਾਜ ਫਾਈਨੈਂਸ, ਟਾਟਾ ਸਟੀਲ, ਵੇਦਾਂਤ ਲਿਮਟਿਡ, ਏਸ਼ੀਅਨ ਪੇਂਟਸ, ਟਾਟਾ ਮੋਟਰਜ਼, ਰਿਲਾਇੰਸ, ਐਕਸਿਸ ਬੈਂਕ 

ਟਾਪ ਲੂਜ਼ਰਜ਼

ਇਨਫਰਾਟੈਲ

 


Harinder Kaur

Content Editor

Related News