ਸੈਂਸੈਕਸ 61 ਅੰਕ ਚੜਿ੍ਹਆ, ਨਿਫਟੀ ''ਚ ਵੀ ਮਾਮੂਲੀ ਲਾਭ

Thursday, Mar 05, 2020 - 04:52 PM (IST)

ਸੈਂਸੈਕਸ 61 ਅੰਕ ਚੜਿ੍ਹਆ, ਨਿਫਟੀ ''ਚ ਵੀ ਮਾਮੂਲੀ ਲਾਭ

ਮੁੰਬਈ—ਦੇਸ਼ 'ਚ ਕੋੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਦੌਰਾਨ ਬੰਬਈ ਸ਼ੇਅਰ ਬਾਜ਼ਾਰ ਦੇ ਸੈਂਸੈਕਸ ਨੇ ਵੀਰਵਾਰ ਨੂੰ ਆਪਣਾ ਜ਼ਿਆਦਾਤਰ ਸ਼ੁਰੂਆਤ ਲਾਭ ਗੁਆ ਦਿੱਤਾ ਅਤੇ ਇਹ 61 ਅੰਕ ਦੇ ਨੁਕਸਾਨ ਦੇ ਨਾਲ ਬੰਦ ਹੋਇਆ ਹੈ | ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦਿਨ 'ਚ ਕਾਰੋਬਾਰ ਦੇ ਦੌਰਾਨ 478 ਅੰਕ ਤੱਕ ਚੜ੍ਹਣ ਦੇ ਬਾਅਦ ਅੰਤ 'ਚ 61.13 ਅੰਕ ਜਾਂ 0.16 ਫੀਸਦੀ ਦੇ ਲਾਭ ਨਾਲ 38,470.61 ਅੰਕ 'ਤੇ ਬੰਦ ਹੋਇਆ | ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 18 ਅੰਕ ਜਾਂ 0.16 ਫੀਸਦੀ ਦੇ ਮਾਮੂਲੀ ਵਾਧੇ ਦੇ ਨਾਲ 11,269 ਅੰਕ 'ਤੇ ਬੰਦ ਹੋਇਆ ਹੈ | ਸੈਂਸੈਕਸ ਦੀਆਂ ਕੰਪਨੀਆਂ 'ਚ ਕੋਟਕ ਬੈਂਕ, ਐੱਚ.ਸੀ.ਐੱਲ. ਟੈੱਕ, ਹਿੰਦੁਸਤਾਨ ਯੂਨੀਲੀਵਰ, ਟੀ.ਸੀ.ਐੱਸ., ਭਾਰਤੀ ਏਅਰਟੈੱਲ, ਭਾਰਤੀ ਏਅਰਟੈੱਲ, ਏਸ਼ੀਅਨ ਪੇਂਟਸ, ਬਜਾਜ ਫਾਈਨੈਂਸ ਅਤੇ ਐੱਸ.ਬੀ.ਆਈ. ਦੇ ਸ਼ੇਅਰ ਲਾਭ 'ਚ ਰਹੇ | ਉੱਧਰ ਰਿਲਾਇੰਸ ਇੰਡਸਟਰੀਜ਼, ਟੈੱਕ ਮਹਿੰਦਰਾ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਇੰਫੋਸਿਸ ਦੇ ਸ਼ੇਅਰ 'ਚ ਨੁਕਸਾਨ ਰਿਹਾ | ਸਰਕਾਰ ਨੇ ਐੱਸ.ਬੀ.ਆਈ ਦੀ ਅਗਵਾਈ ਵਾਲੇ ਬੈਂਕਾਂ ਦੇ ਗਰੁੱਪਾਂ ਨੂੰ ਯੈੱਸ ਬੈਂਕ 'ਚ ਕੰਟਰੋਲ ਹਿੱਸੇਦਾਰੀ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ | ਇਸ ਨਾਲ ਐੱਸ.ਬੀ.ਆਈ. ਦੀ ਸ਼ੇਅਰ 1.05 ਫੀਸਦੀ ਚੜ੍ਹ ਗਿਆ | ਹਾਲਾਂਕਿ ਸੰਸਾਰਕ ਬਾਜ਼ਾਰਾਂ 'ਚ ਲਾਭ ਰਿਹਾ | ਨਿਵੇਸ਼ਕਾਂ ਨੂੰ ਉਮੀਦ ਹੈ ਕਿ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਕੇਂਦਰੀ ਬੈਂਕ ਦੀਆਂ ਕੋਸ਼ਿਸ਼ਾਂ ਨਾਲ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇਗਾ | 


author

Aarti dhillon

Content Editor

Related News