ਸੈਂਸੈਕਸ ’ਚ 511 ਅੰਕ ਦੀ ਜ਼ੋਰਦਾਰ ਤੇਜ਼ੀ, ਨਿਫਟੀ 11,150 ਤੋਂ ਪਾਰ ਬੰਦ

Tuesday, Jul 21, 2020 - 06:28 PM (IST)

ਸੈਂਸੈਕਸ ’ਚ 511 ਅੰਕ ਦੀ ਜ਼ੋਰਦਾਰ ਤੇਜ਼ੀ, ਨਿਫਟੀ 11,150 ਤੋਂ ਪਾਰ ਬੰਦ

ਮੁੰਬਈ— ਸੈਂਸੈਕਸ ਮੰਗਲਵਾਰ ਨੂੰ 511 ਅੰਕ ਦੀ ਜ਼ੋਰਦਾਰ ਤੇਜ਼ੀ ਨਾਲ 37,930.33 ਦੇ ਪੱਧਰ ’ਤੇ ਬੰਦ ਹੋਇਆ। ਕੋਵਿਡ-19 ਟੀਕੇ ਨੂੰ ਲੈ ਕੇ ਉਮੀਦਾਂ ਵਿਚਕਾਰ ਗਲੋਬਲ ਬਾਜ਼ਾਰ ਤੋਂ ਮਿਲੇ ਮਜਬੂਤ ਸੰਕੇਤਾਂ ਦੇ ਦਮ ’ਤੇ ਭਾਰਤੀ ਬਾਜ਼ਾਰ ’ਚ ਚੰਗੀ ਰੌਣਕ ਰਹੀ। ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ. ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਵਰਗੇ ਭਾਰੀ-ਭਰਕਮ ਸ਼ੇਅਰਾਂ ’ਚ ਖਰੀਦਦਾਰੀ ਨਾਲ ਘਰੇਲੂ ਬਾਜ਼ਾਰ ਦੀ ਚਮਕ ਵਧੀ।

ਸੈਂਸੈਕਸ ਕਾਰੋਬਾਰ ਦੌਰਾਨ ਇਕ ਸਮੇਂ 37,990.55 ਦੇ ਪੱਧਰ ਤੱਕ ਚਲਾ ਗਿਆ ਸੀ, ਜੋ ਕਾਰੋਬਾਰ ਦੀ ਸਮਾਪਤੀ ’ਤੇ ਪਿਛਲੇ ਦਿਨ ਦੇ ਬੰਦ ਪੱਧਰ ਤੋਂ 511 ਅੰਕ ਯਾਨੀ 1.37 ਫੀਸਦੀ ਉਛਲ ਕੇ 37,930.33 ਦੇ ਪੱਧਰ ’ਤੇ ਬੰਦ ਹੋਇਆ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 140.05 ਅੰਕ ਯਾਨੀ 1.27 ਫੀਸਦੀ ਵੱਧ ਕੇ 11,162.25 ਦੇ ਪੱਧਰ ’ਤੇ ਬੰਦ ਹੋਇਆ। ਸੈਂਸੈਕਸ ’ਚ ਸਭ ਤੋਂ ਵੱਧ ਫਾਇਦੇ ’ਚ ਪਾਵਰਗਿ੍ਰਡ ਰਿਹਾ, ਜੋ 6 ਫੀਸਦੀ ਤੱਕ ਮਜਬੂਤ ਹੋਇਆ। ਇਸ ਤੋਂ ਇਲਾਵਾ ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਕੋਟਕ ਬੈਂਕ, ਐਕਸਿਸ ਬੈਂਕ ਅਤੇ ਰਿਲਾਇੰਸ ਇੰਡਸਟਰੀਜ਼ ’ਚ ਵੀ ਚੰਗੀ ਤੇਜ਼ੀ ਰਹੀ। ਦੂਜੇ ਪਾਸੇ ਬਜਾਜ ਫਾਈਨੈਂਸ, ਬਜਾਜ ਫਿਨਸਰਵ, ਏਸ਼ੀਅਨ ਪੇਂਟਸ ਅਤੇ ਸਨ ਫਾਰਮਾ ’ਚ ਗਿਰਾਵਟ ਰਹੀ।

ਕੋਰੋਨਾ ਦਾ ਟੀਕਾ ਵਿਕਸਤ
ਕੋਵਿਡ-19 ਟੀਕੇ ਨੂੰ ਲੈ ਕੇ ਉਮੀਦਾਂ ਵਧਣ ਨਾਲ ਗਲੋਬਲ ਬਾਜ਼ਾਰਾਂ ’ਚ ਤੇਜ਼ੀ ਰਹੀ, ਜਿਸ ਦਾ ਸਕਾਰਾਤਮਕ ਪ੍ਰਭਾਵ ਘਰੇਲੂ ਬਾਜ਼ਾਰ ’ਤੇ ਵੀ ਪਿਆ। ਵਿਗਿਆਨੀਆਂ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਨੇ ਕੋਰੋਨਾ ਵਾਇਰਸ (ਕੋਵਿਡ-19) ਦਾ ਟੀਕਾ ਵਿਕਸਤ ਕੀਤਾ ਹੈ, ਜੋ ਟ੍ਰਾਇਲ ਦੌਰਾਨ ਸੁਰੱਖਿਅਤ ਅਤੇ ਬਿਹਤਰ ਨਤੀਜਿਆਂ ਦੇਣ ਵਾਲਾ ਨਜ਼ਰ ਆਇਆ। ਇੱਧਰ ਦਿੱਲੀ ’ਚ ਐਮਜ਼ ਨੇ ਵੀ ਕੋਵਿਡ-19 ਟੀਕੇ ਦੇ ਮਨੁੱਖੀ ਟ੍ਰਾਇਲ ਨੂੰ ਲੈ ਕੇ ਇੱਛੁਕ ਲੋਕਾਂ ਨੂੰ ਸੱਦਾ ਦਿੱਤਾ ਹੈ।


author

Sanjeev

Content Editor

Related News