ਸੈਂਸੈਕਸ ਸ਼ੁਰੂ ਵਿਚ 1,400 ਤੋਂ ਵੱਧ ਅੰਕ ਡਿੱਗਾ, 'ਨਿਫਟੀ' ਵੀ ਧੜੰਮ, ਡਾਲਰ ਇੰਨਾ

03/16/2020 10:02:35 AM

ਮੁੰਬਈ— ਤੁਹਾਡਾ ਵੀ ਬਾਜ਼ਾਰ 'ਚ ਪੈਸਾ ਲੱਗਾ ਹੈ ਤਾਂ ਬੁਰੀ ਖਬਰ ਹੈ। ਗਲੋਬਲ ਬਾਜ਼ਾਰਾਂ ਤੋਂ ਮਿਲੇ ਖਰਾਬ ਸੰਕੇਤਾਂ ਦੇ ਮੱਦੇਨਜ਼ਰ ਸੋਮਵਾਰ ਦੇ ਕਾਰੋਬਾਰੀ ਸੈਸ਼ਨ 'ਚ ਵੀ ਭਾਰਤੀ ਬਾਜ਼ਾਰ ਭਾਰੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 1451.69 ਅੰਕ ਦੀ ਜ਼ੋਰਦਾਰ ਗਿਰਾਵਟ ਨਾਲ 32,651.79 ਦੇ ਪੱਧਰ 'ਤੇ ਖੁੱਲ੍ਹਾ ਹੈ। ਸੈਂਸੈਕਸ ਜਨਵਰੀ 2020 'ਚ ਹਾਸਲ ਕੀਤੇ 42 ਹਜ਼ਾਰ ਦੇ ਰਿਕਾਰਡ ਪੱਧਰ ਤੋਂ ਕਿਤੇ ਥੱਲ੍ਹੇ ਆ ਚੁੱਕਾ ਹੈ।

 

ਡਾਲਰ ਕਿੰਨਾ?
ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 416.75 ਅੰਕ ਦੀ ਗਿਰਾਵਟ ਨਾਲ 9,538.45 'ਤੇ ਹੈ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 560 ਅੰਕ ਦੀ ਕਮਜ਼ੋਰੀ ਅਤੇ ਬੈਂਕ ਨਿਫਟੀ 'ਚ 1,100 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 74.06 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਕਾਰੋਬਾਰੀ ਦਿਨ 73.92 'ਤੇ ਬੰਦ ਹੋਇਆ ਸੀ। ਡਾਲਰ 'ਚ ਬੜ੍ਹਤ ਨਾਲ ਐੱਨ. ਆਰ. ਆਈਜ਼. ਨੂੰ ਫਾਇਦਾ ਹੋਵੇਗਾ। ਹਾਲਾਂਕਿ, ਇਸ ਨਾਲ ਇੰਪੋਰਟ ਮਹਿੰਗਾ ਹੋ ਜਾਂਦਾ ਹੈ, ਲਿਹਾਜਾ ਇਸ ਦਾ ਸਿੱਧਾ ਭਾਰ ਗਾਹਕਾਂ ਦੀ ਜੇਬ 'ਤੇ ਪੈਂਦਾ ਹੈ।

 

ਇਹ ਵੀ ਪੜ੍ਹੋ ► ਕੋਰੋਨਾ ਦੇ ਟੈਸਟ ਤੋਂ ਇਨਕਾਰ ਕਰਨ 'ਤੇ ਲੱਗ ਸਕਦਾ ਹੈ 91 ਹਜ਼ਾਰ ਜੁਰਮਾਨਾ ►17 ਮਾਰਚ ਤੋਂ ਕਈ ਫਲਾਈਟਾਂ ਰੱਦ, ਨਹੀਂ ਜਾ ਸਕੋਗੇ ਇਟਲੀ, ਫਰਾਂਸ, ਦੁਬਈ!


ਗਲੋਬਲ ਬਾਜ਼ਾਰ-
ਕੋਰੋਨਾ ਵਾਇਰਸ ਕਾਰਨ ਇਕਨੋਮੀ ਨੂੰ ਢਾਹ ਲੱਗਣ ਤੋਂ ਬਚਾਉਣ ਲਈ ਯੂ. ਐੱਸ. ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਨੂੰ 1 ਤੋਂ 1.25 ਫੀਸਦੀ ਦੀ ਰੇਂਜ ਤੋਂ ਘਟਾ ਕੇ 0 ਤੋਂ 0.25 ਫੀਸਦੀ ਵਿਚਕਾਰ ਕਰ ਦਿੱਤਾ ਹੈ ਤੇ ਨਾਲ ਹੀ ਹੋਰ ਵੀ ਕਈ ਕਦਮ ਚੁੱਕੇ ਹਨ। ਨਿਵੇਸ਼ਕਾਂ ਦੀ ਨਜ਼ਰ ਹੁਣ ਕੇਂਦਰੀ ਬੈਂਕਾਂ 'ਤੇ ਹੈ। ਇਸ ਵਿਚਕਾਰ ਚੀਨ ਦੇ ਬਾਜ਼ਾਰ ਸ਼ੰਘਾਈ ਕੰਪੋਜ਼ਿਟ 'ਚ ਕਾਰੋਬਾਰ ਦੌਰਾਨ 8 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ, ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 370 ਅੰਕ ਯਾਨੀ 3.72 ਫੀਸਦੀ ਡਿੱਗ ਕੇ 9,585 'ਤੇ ਕਾਰੋਬਾਰ ਕਰ ਰਿਹਾ ਸੀ। ਜਪਾਨ ਦਾ ਬਾਜ਼ਾਰ ਨਿੱਕੇਈ ਗਿਰਾਵਟ ਤੋਂ ਉਭਰਦਾ ਹੋਇਆ 50 ਅੰਕ ਯਾਨੀ 0.3 ਫੀਸਦੀ ਦੀ ਮਜਬੂਤੀ ਨਾਲ 17,480 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ ਫਿਲਹਾਲ 512 ਅੰਕ ਯਾਨੀ 2.13 ਫੀਸਦੀ ਦੀ ਕਮਜ਼ੋਰੀ ਨਾਲ 23,520 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ ਵੀ 0.04 ਫੀਸਦੀ ਡਿੱਗ ਕੇ 1,770 'ਤੇ ਸੀ।

ਇਹ ਵੀ ਪੜ੍ਹੋ ► ਆਸਟ੍ਰੇਲੀਆ : ਕੋਰੋਨਾ ਕਰਕੇ ਵਿਕਟੋਰੀਆ 'ਚ ਲੱਗੀ ਐਮਰਜੈਂਸੀ ► ਯੂਰਪ ਤੋਂ ਮੁੜਨਾ ਹੋ ਸਕਦਾ ਹੈ ਔਖਾ, 2 ਹੋਰ ਦੇਸ਼ਾਂ ਵਿਚ ਘਰੋਂ ਨਿਕਲਣ 'ਤੇ ਪਾਬੰਦੀ


Related News