ਬਾਜ਼ਾਰ ਸੁਸਤ : ਸੈਂਸੈਕਸ 60 ਅੰਕ ਡਿੱਗਾ, ਨਿਫਟੀ 12,320 ਤੋਂ ਥੱਲ੍ਹੇ

01/14/2020 9:20:05 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੈਂਸੈਕਸ ਤੇ ਨਿਫਟੀ ਮੰਗਲਵਾਰ ਨੂੰ ਹਲਕੀ ਗਿਰਾਵਟ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 61.08 ਅੰਕ ਦੀ ਕਮਜ਼ੋਰੀ ਨਾਲ 41,798.61 'ਤੇ ਹੋਈ ਹੈ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 15.30 ਅੰਕ ਯਾਨੀ 0.12 ਫੀਸਦੀ ਦੀ ਗਿਰਾਵਟ ਨਾਲ 12,314.25 'ਤੇ ਖੁੱਲ੍ਹਾ ਹੈ।

ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 15 ਅੰਕ ਦੀ ਹਲਕੀ ਤੇਜ਼ੀ ਤੇ ਬੈਂਕ ਨਿਫਟੀ 'ਚ 130 ਅੰਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 70.74 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 70.86 ਦੇ ਪੱਧਰ 'ਤੇ ਬੰਦ ਹੋਇਆ ਸੀ।

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਯੂ. ਐੱਸ.-ਚੀਨ ਵਿਚਕਾਰ ਇਸ ਹਫਤੇ ਮਿੰਨੀ ਵਪਾਰ ਡੀਲ ਹੋਣ 'ਤੇ ਦਸਤਖਤ ਹੋਣ ਤੋਂ ਪਹਿਲਾਂ ਯੂ. ਐੱਸ. ਬਾਜ਼ਾਰ ਗ੍ਰੀਨ ਨਿਸ਼ਾਨ 'ਚ ਬੰਦ ਹੋਏ ਸਨ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਹਲਕੀ ਮਜਬੂਤੀ 'ਚ ਕਾਰੋਬਾਰ ਕਰ ਰਿਹਾ ਸੀ। ਇਸ 'ਚ 0.11 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲੀ।
ਉੱਥੇ ਹੀ, ਸਿੰਗਾਪੁਰ 'ਚ ਐੱਸ. ਜੀ. ਐਕਸ. ਨਿਫਟੀ 16 ਅੰਕ ਯਾਨੀ 0.13 ਫੀਸਦੀ ਮਜਬੂਤ ਹੋ ਕੇ 12,370 ਦੇ ਪੱਧਰ 'ਤੇ, ਜਦੋਂ ਕਿ ਜਪਾਨ ਦਾ ਬਾਜ਼ਾਰ ਨਿੱਕੇਈ 170 ਅੰਕ ਯਾਨੀ 0.74 ਫੀਸਦੀ ਦੀ ਮਜਬੂਤੀ 'ਚ 24,026 'ਤੇ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ, ਇਸ ਦੌਰਾਨ ਹਾਂਗਕਾਂਗ ਦਾ ਬਾਜ਼ਾਰ ਹੈਂਗ ਸੈਂਗ 15 ਅੰਕ ਯਾਨੀ 0.02 ਫੀਸਦੀ ਦੀ ਹਲਕੀ ਗਿਰਾਵਟ ਨਾਲ 28,948 'ਤੇ ਸੀ। ਦੱਖਣੀ ਕੋਰੀਆ ਦਾ ਕੋਸਪੀ 16 ਅੰਕ ਯਾਨੀ 0.8 ਫੀਸਦੀ ਦੀ ਤੇਜ਼ੀ 'ਚ 2,246 'ਤੇ ਕਾਰੋਬਾਰ ਕਰ ਰਿਹਾ ਸੀ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 0.3 ਫੀਸਦੀ ਦੀ ਬੜ੍ਹਤ ਨਾਲ 3,261 'ਤੇ ਕਾਰੋਬਾਰ ਕਰ ਰਿਹਾ ਸੀ।


Related News