ਸੈਂਸੈਕਸ ''ਚ 100 ਅੰਕ ਤੋਂ ਵੱਧ ਦਾ ਉਛਾਲ, ਨਿਫਟੀ 11,900 ਦੇ ਨੇੜੇ ਖੁੱਲ੍ਹਾ

12/11/2019 9:18:25 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਸੈਂਸੈਕਸ ਤੇ ਨਿਫਟੀ ਹਲਕੀ ਮਜਬੂਤੀ 'ਚ ਖੁੱਲ੍ਹੇ ਹਨ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਦੀ ਸ਼ੁਰੂਆਤ 102.55 ਅੰਕ ਦੀ ਤੇਜ਼ੀ ਨਾਲ 40,342.43 'ਤੇ ਹੋਈ ਹੈ।

ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 17.35 ਅੰਕ ਯਾਨੀ 0.15 ਫੀਸਦੀ ਦੀ ਮਜਬੂਤੀ 'ਚ 11,874.15 'ਤੇ ਖੁੱਲ੍ਹਾ।
ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 40 ਅੰਕ ਦੀ ਬੜ੍ਹਤ ਤੇ ਬੈਂਕ ਨਿਫਟੀ 'ਚ 20 ਅੰਕ ਦੀ ਮਜਬੂਤੀ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ ਅੱਜ 70.89 ਦੇ ਪੱਧਰ 'ਤੇ ਖੁੱਲ੍ਹਾ ਹੈ, ਜਦੋਂ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 70.92 ਦੇ ਪੱਧਰ 'ਤੇ ਬੰਦ ਹੋਇਆ ਸੀ।

 

ਗਲੋਬਲ ਬਾਜ਼ਾਰਾਂ 'ਚ ਕਾਰੋਬਾਰ-
ਅਮਰੀਕੀ ਬਾਜ਼ਾਰ ਗਿਰਾਵਟ 'ਚ ਬੰਦ ਹੋਣ ਮਗਰੋਂ ਤੇ ਫੈਡਰਲ ਰਿਜ਼ਰਵ ਦੀ ਪਾਲਿਸੀ ਜਾਰੀ ਹੋਣ ਤੋਂ ਪਹਿਲਾਂ ਏਸ਼ੀਆਈ ਬਾਜ਼ਾਰਾਂ 'ਚ ਫਿਲਹਾਲ ਮਿਲੇ-ਜੁਲੇ ਰੁਝਾਨ ਦੇਖਣ ਨੂੰ ਮਿਲੇ ਹਨ। ਡਾਓ ਜੋਂਸ 27.88 ਅੰਕ ਦੀ ਗਿਰਾਵਟ ਨਾਲ 27,881.72 ਦੇ ਪੱਧਰ 'ਤੇ ਬੰਦ ਹੋਇਆ ਹੈ।
ਉੱਥੇ ਹੀ, ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 8.89 ਅੰਕ ਯਾਨੀ 0.30 ਫੀਸਦੀ ਦੀ ਮਜਬੂਤੀ 'ਚ 2926.20'ਤੇ ਕਾਰੋਬਾਰ ਕਰ ਰਿਹਾ ਸੀ। ਐੱਸ. ਜੀ. ਐਕਸ. ਨਿਫਟੀ 9 ਅੰਕ ਯਾਨੀ 0.08 ਫੀਸਦੀ ਚੜ੍ਹ ਕੇ 11,916 ਦੇ ਪੱਧਰ 'ਤੇ ਦਿਸਿਆ।
ਜਪਾਨ ਦਾ ਬਾਜ਼ਾਰ ਨਿੱਕੇਈ 57 ਅੰਕ ਯਾਨੀ 0.24 ਫੀਸਦੀ ਦੀ ਗਿਰਾਵਟ 'ਚ 23,352 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੈਂਗ 48 ਅੰਕ ਯਾਨੀ 0.18 ਫੀਸਦੀ ਮਜਬੂਤ ਹੋ ਕੇ 26,485 'ਤੇ ਕਾਰੋਬਾਰ 'ਤੇ ਸੀ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 6.3 ਅੰਕ ਯਾਨੀ 0.25 ਫੀਸਦੀ ਦੀ ਬੜ੍ਹਤ 'ਚ 2,104 'ਤੇ ਕਾਰੋਬਾਰ ਕਰ ਰਿਹਾ ਸੀ। ਸਿੰਗਾਪੁਰ ਦਾ ਬਾਜ਼ਾਰ ਸਟ੍ਰੇਟਸ ਟਾਈਮਜ਼ 0.13 ਫੀਸਦੀ ਵੱਧ ਕੇ 3,166 'ਤੇ ਸੀ।


Related News