ਸੈਂਸੈਕਸ ''ਚ ਹਲਕਾ ਉਛਾਲ, ਨਿਫਟੀ 12,000 ਦੇ ਨਜ਼ਦੀਕ ਖੁੱਲ੍ਹਾ

Tuesday, Dec 03, 2019 - 09:17 AM (IST)

ਸੈਂਸੈਕਸ ''ਚ ਹਲਕਾ ਉਛਾਲ, ਨਿਫਟੀ 12,000 ਦੇ ਨਜ਼ਦੀਕ ਖੁੱਲ੍ਹਾ

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਵਿਚਕਾਰ ਮੰਗਲਵਾਰ ਦੇ ਕਾਰੋਬਾਰੀ ਸੈਸ਼ਨ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ 30 ਸਟਾਕਸ ਵਾਲੇ ਸੈਂਸੈਕਸ ਦੀ ਸ਼ੁਰੂਆਤ 18.23 ਅੰਕ ਦੀ ਹਲਕੀ ਮਜਬੂਤੀ ਨਾਲ 40,820.40 ਦੇ ਪੱਧਰ 'ਤੇ ਹੋਈ ਹੈ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸਟਾਕਸ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 5.20 ਅੰਕ ਦੀ ਤੇਜ਼ੀ ਨਾਲ 12053.40 'ਤੇ ਖੁੱਲ੍ਹਾ ਹੈ। ਸੁਸਤ ਵਿਕਾਸ ਰਫਤਾਰ ਅਤੇ ਵਾਹਨਾਂ ਦੀ ਵਿਕਰੀ 'ਚ ਜਾਰੀ ਗਿਰਾਵਟ ਵਿਚਕਾਰ ਹੁਣ ਨਿਵੇਸ਼ਕਾਂ ਦੀ ਨਜ਼ਰ ਰਿਜ਼ਰਵ ਬੈਂਕ ਦੀ 'ਕਰੰਸੀ ਨੀਤੀ' 'ਤੇ ਹੈ, ਜੋ ਕਿ 5 ਦਸੰਬਰ ਨੂੰ ਜਾਰੀ ਹੋਵੇਗੀ। ਕਾਰੋਬਾਰ ਦੇ ਸ਼ੁਰੂ 'ਚ ਬੀ. ਐੱਸ. ਈ. ਮਿਡ ਕੈਪ 'ਚ 36 ਅੰਕ ਦੀ ਤੇਜ਼ੀ ਅਤੇ ਬੈਂਕ ਨਿਫਟੀ 'ਚ 40 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ। ਕਰੰਸੀ ਬਾਜ਼ਾਰ ਦੀ ਗੱਲ ਕਰੀਏ ਤਾਂ ਡਾਲਰ ਦੇ ਮੁਕਾਬਲੇ ਰੁਪਿਆ 71.70 ਦੇ ਪੱਧਰ 'ਤੇ ਖੁੱਲ੍ਹਾ ਹੈ। ਪਿਛਲੇ ਦਿਨ ਇਹ 71.65 'ਤੇ ਬੰਦ ਹੋਇਆ ਸੀ।


ਗਲੋਬਲ ਬਾਜ਼ਾਰ-
ਯੂ. ਐੱਸ. ਬਾਜ਼ਾਰ ਗਿਰਾਵਟ 'ਚ ਬੰਦ ਹੋਏ ਹਨ। ਡਾਓ ਜੋਂਸ 268 ਅੰਕ ਯਾਨੀ 0.9 ਫੀਸਦੀ ਡਿੱਗ ਕੇ 27,783.04 ਦੇ ਪੱਧਰ 'ਤੇ ਬੰਦ ਹੋਇਆ ਹੈ। ਏਸ਼ੀਆਈ ਬਾਜ਼ਾਰਾਂ ਦੀ ਵੀ ਚਾਲ ਸੁਸਤ ਦੇਖਣ ਨੂੰ ਮਿਲੀ। ਸ਼ੰਘਾਈ ਕੰਪੋਜ਼ਿਟ 'ਚ 0.28 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਐੱਸ. ਜੀ. ਐਕਸ. ਨਿਫਟੀ 11 ਅੰਕ ਯਾਨੀ 0.09 ਫੀਸਦੀ ਡਿੱਗ ਕੇ 12,080 'ਤੇ ਕਾਰੋਬਾਰ ਕਰ ਰਿਹਾ ਸੀ।
ਉੱਥੇ ਹੀ, ਜਪਾਨ ਦਾ ਬਾਜ਼ਾਰ ਨਿੱਕੇਈ 200 ਅੰਕ ਯਾਨੀ 0.86 ਫੀਸਦੀ ਦੀ ਗਿਰਾਵਟ ਨਾਲ 23,326 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਬਾਜ਼ਾਰ ਹੈਂਗ ਸੇਂਗ 90 ਅੰਕ ਯਾਨੀ 0.35 ਫੀਸਦੀ ਦੀ ਕਮਜ਼ੋਰੀ ਨਾਲ 26,352 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 18 ਅੰਕ ਯਾਨੀ 0.6 ਫੀਸਦੀ ਦੀ ਗਿਰਾਵਟ ਨਾਲ 2,078 ਦੇ ਪੱਧਰ 'ਤੇ ਸੀ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 4.10 ਅੰਕ ਯਾਨੀ 0.13 ਫੀਸਦੀ ਦੀ ਗਿਰਾਵਟ ਨਾਲ 3,184 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।


Related News