ਸੈਂਸੈਕਸ 100 ਅੰਕ ਮਜ਼ਬੂਤ, ਨਿਫਟੀ 10050 ਦੇ ਕਰੀਬ

10/11/2017 10:03:07 AM

ਨਵੀਂ ਦਿੱਲੀ—ਘਰੇਲੂ ਬਾਜ਼ਾਰਾਂ 'ਚ ਚੰਗੇ ਵਾਧੇ ਨਾਲ ਸ਼ੁਰੂਆਤ ਹੋਈ ਹੈ। ਸੈਂਸੈਕਸ ਅਤੇ ਨਿਫਟੀ 'ਚ 0.25 ਫੀਸਦੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ 10050 ਦੇ ਕਰੀਬ ਨਜ਼ਰ ਆ ਰਿਹਾ ਹੈ, ਜਦਕਿ ਸੈਂਸੈਕਸ 'ਚ 100 ਅੰਕਾਂ ਦੀ ਤੇਜ਼ੀ ਨਜ਼ਰ ਆ ਰਿਹਾ ਹੈ। 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਖਰੀਦਦਾਰੀ ਨਜ਼ਰ ਆ ਰਹੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.6 ਫੀਸਦੀ ਤੱਕ ਵਧਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.6 ਫੀਸਦੀ ਤੱਕ ਮਜ਼ਬੂਤ ਹੋਇਆ ਹੈ। 
ਬੈਂਕਿੰਗ, ਮੈਟਲ, ਫਾਰਮਾ, ਰਿਐਲਟੀ, ਕੈਪੀਟਲ ਗੁਡਸ, ਕੰਜ਼ਿਊਮਰ ਡਿਊਰੇਬਲਸ, ਪਾਵਰ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਦਾਰੀ ਦਿਸ ਰਹੀ ਹੈ। ਬੈਂਕ ਨਿਫਟੀ 0.3 ਫੀਸਦੀ ਵਧ ਕੇ 24,424 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਐੱਫ. ਐੱਮ. ਸੀ. ਜੀ., ਆਈ. ਟੀ., ਪੀ. ਐੱਸ. ਯੂ. ਬੈਂਕ ਸ਼ੇਅਰਾਂ 'ਚ ਦਬਾਅ ਨਜ਼ਰ ਆ ਰਿਹਾ ਹੈ। 
ਫਿਲਹਾਲ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਸੈਂਸੈਕਸ 108 ਅੰਤ ਯਾਨੀ 0.3 ਫੀਸਦੀ ਦੀ ਤੇਜ਼ੀ ਦੇ ਨਾਲ 32,032 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਐੱਨ. ਐੱਸ. ਈ. ਦਾ 50 ਸ਼ੇਅਰਾਂ ਵਾਲਾ ਮੁੱਖ ਇੰਡੈਕਸ ਨਿਫਟੀ 30 ਅੰਕ ਭਾਵ 0.3 ਫੀਸਦੀ ਦੇ ਉਛਾਲ ਨਾਲ 10,047 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
 


Related News