ਵਿਦੇਸ਼ੀ ਫੰਡਾਂ ਦੇ ਪ੍ਰਵਾਹ ਦੇ ਵਿਚਕਾਰ ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ''ਚ ਹੋਇਆ ਵਾਧਾ
Monday, May 08, 2023 - 11:28 AM (IST)
ਮੁੰਬਈ (ਭਾਸ਼ਾ) - ਵਿਦੇਸ਼ੀ ਫੰਡਾਂ ਦੇ ਪ੍ਰਵਾਹ ਅਤੇ ਅਮਰੀਕੀ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਸੈਂਸੈਕਸ ਅਤੇ ਨਿਫਟੀ 'ਚ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਰਿਲਾਇੰਸ ਇੰਡਸਟਰੀਜ਼ ਅਤੇ ਐੱਚ.ਡੀ.ਐੱਫ.ਸੀ. ਦੇ ਦੋਵੇਂ ਸ਼ੇਅਰਾਂ 'ਚ ਖਰੀਦਦਾਰੀ ਨਾਲ ਵੀ ਬਾਜ਼ਾਰ ਨੂੰ ਸਮਰਥਨ ਮਿਲਿਆ ਹੈ।
ਸ਼ੁਰੂਆਤੀ ਕਾਰੋਬਾਰ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕ 391.8 ਅੰਕਾਂ ਦੀ ਤੇਜ਼ੀ ਨਾਲ 61,446.09 'ਤੇ ਸੀ। NSE ਨਿਫਟੀ 107.3 ਅੰਕ ਚੜ੍ਹ ਕੇ 18,176.30 'ਤੇ ਪਹੁੰਚ ਗਿਆ। ਸੈਂਸੈਕਸ ਕੰਪਨੀਆਂ ਵਿੱਚ ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਕੋਟਕ ਮਹਿੰਦਰਾ ਬੈਂਕ, ਪਾਵਰ ਗਰਿੱਡ, ਬਜਾਜ ਫਾਈਨਾਂਸ, ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਟਾਟਾ ਮੋਟਰਜ਼, ਰਿਲਾਇੰਸ ਇੰਡਸਟਰੀਜ਼ ਅਤੇ ਐੱਚ.ਡੀ.ਐੱਫ.ਸੀ. ਬੈਂਕ ਪ੍ਰਮੁੱਖ ਸਨ। ਦੂਜੇ ਪਾਸੇ ਇੰਫੋਸਿਸ ਨੇ ਵੀ ਗਿਰਾਵਟ ਦਰਜ ਕੀਤੀ ਹੈ।
ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦੇ ਕੋਸਪੀ, ਹਾਂਗਕਾਂਗ ਦੇ ਹੈਂਗਸੇਂਗ ਅਤੇ ਚੀਨ ਦੇ ਸ਼ੰਘਾਈ ਕੰਪੋਜ਼ਿਟ 'ਚ ਵਾਧਾ ਦਰਜ ਕੀਤਾ ਗਿਆ, ਜਦਕਿ ਜਾਪਾਨ ਦਾ ਨਿੱਕੇਈ 'ਚ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਚੰਗੇ ਵਾਧੇ ਦੇ ਨਾਲ ਬੰਦ ਹੋਏ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸ਼ੁੱਕਰਵਾਰ ਨੂੰ 777.68 ਕਰੋੜ ਰੁਪਏ ਦੇ ਸ਼ੇਅਰ ਖਰੀਦੇ।