ਅਮਰੀਕੀ ਬਾਜ਼ਾਰਾਂ ''ਚ ਕਮਜ਼ੋਰੀ ਦੇ ਦੌਰਾਨ ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ''ਚ ਆਈ ਗਿਰਾਵਟ
Friday, May 05, 2023 - 10:42 AM (IST)
ਮੁੰਬਈ (ਭਾਸ਼ਾ) - ਅਮਰੀਕੀ ਬਾਜ਼ਾਰਾਂ 'ਚ ਕਮਜ਼ੋਰ ਦੇ ਰੁਖ਼ ਅਤੇ HDFC ਦੇ ਦੋਵਾਂ ਸ਼ੇਅਰਾਂ 'ਚ ਹੋਏ ਘਾਟੇ ਦੇ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਦਰਜ ਕੀਤੀ ਗਈ। ਇਸ ਸਮੇਂ ਦੌਰਾਨ BSE ਸੈਂਸੈਕਸ 586.15 ਅੰਕ ਡਿੱਗ ਕੇ 61,163.10 'ਤੇ ਸੀ, ਜਦੋਂ ਕਿ NSE ਨਿਫਟੀ 150.9 ਅੰਕ ਡਿੱਗ ਕੇ 18,104.90 'ਤੇ ਆ ਗਿਆ। ਸੈਂਸੈਕਸ ਵਿੱਚ ਬੈਂਕ, HDFC ਬੈਂਕ, ਐੱਚ.ਡੀ.ਐੱਫ.ਸੀ., ਟਾਟਾ ਸਟੀਲ, ਏਸ਼ੀਅਨ ਪੇਂਟਸ, ਬਜਾਜ ਫਾਈਨਾਂਸ, ਐੱਨ.ਟੀ.ਪੀ.ਸੀ., ਇੰਡਸਇੰਡ ਬੈਂਕ, ਐੱਚ.ਸੀ.ਐੱਲ ਟੈਕਨਾਲੋਜੀਜ਼, ਇਨਫੋਸਿਸ, ਵਿਪਰੋ, ਭਾਰਤੀ ਏਅਰਟੈੱਲ ਅਤੇ ਬਜਾਜ ਫਿਨਸਰਵ 'ਚ ਗਿਰਾਵਟ ਆਈ।
ਇਹ ਵੀ ਪੜ੍ਹੋ - ਸਪਾਈਸਜੈੱਟ ਠੱਪ ਖੜ੍ਹੇ 25 ਜਹਾਜ਼ਾਂ ਨੂੰ ਮੁੜ ਸੰਚਾਲਨ ’ਚ ਲਿਆਉਣ ਦੀ ਕਰ ਰਿਹਾ ਤਿਆਰੀ
ਦੂਜੇ ਪਾਸੇ ਲਾਰਸਨ ਐਂਡ ਟੂਬਰੋ, ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਨੇਸਲੇ, ਸਟੇਟ ਬੈਂਕ ਆਫ਼ ਇੰਡੀਆ ਅਤੇ ਅਲਟਰਾਟੈਕ ਸੀਮੈਂਟ ਲਾਲ ਰੰਗ ਵਿੱਚ ਸਨ। ਹੋਰ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਸੀ, ਜਦਕਿ ਹਾਂਗਕਾਂਗ ਦਾ ਹੈਂਗਸੇਂਗ ਮੋਹਰੀ ਸੀ। ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 1,414.73 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.66 ਫ਼ੀਸਦੀ ਵਧ ਕੇ 72.98 ਡਾਲਰ ਪ੍ਰਤੀ ਬੈਰਲ ਦੇ ਭਾਵ 'ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ - ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਚਿੰਤਾਜਨਕ ਖ਼ਬਰ, ਮਹਿੰਗੀ ਹੋ ਸਕਦੀ ਹੈ ਹਵਾਈ ਯਾਤਰਾ, ਜਾਣੋ ਵਜ੍ਹਾ