ਰਲੇ-ਮਿਲੇ ਗਲੋਬਲ ਰੁਝਾਨਾਂ ਦੇ ਵਿਚਕਾਰ ਸ਼ੁਰੂਆਤੀ ਕਾਰੋਬਾਰ ''ਚ ਸੈਂਸੈਕਸ, ਨਿਫਟੀ ''ਚ ਗਿਰਾਵਟ

Wednesday, Dec 28, 2022 - 11:40 AM (IST)

ਮੁੰਬਈ-ਗਲੋਬਲ ਬਾਜ਼ਾਰਾਂ ਵਿੱਚ ਮਿਲੇ-ਜੁਲੇ ਰੁਝਾਨ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਦੇ ਵਿਚਕਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਦੋ ਦਿਨ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਰਹੀ।
ਇਸ ਦੌਰਾਨ 30 ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ 213.66 ਅੰਕ ਡਿੱਗ ਕੇ 60,713.77 ਅੰਕ 'ਤੇ ਆ ਗਿਆ। ਵਿਆਪਕ ਐੱਨ.ਐੱਸ.ਈ. ਨਿਫਟੀ 63.95 ਅੰਕ ਡਿੱਗ ਕੇ 18,068.35 'ਤੇ ਸੀ।
ਸੈਂਸੈਕਸ 'ਚ ਇੰਫੋਸਿਸ, ਬਜਾਜ ਫਿਨਸਰਵ, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚ.ਸੀ.ਐੱਲ ਟੈਕਨਾਲੋਜੀਜ਼, ਭਾਰਤੀ ਏਅਰਟੈੱਲ, ਰਿਲਾਇੰਸ ਇੰਡਸਟਰੀਜ਼, ਸਟੇਟ ਬੈਂਕ ਆਫ ਇੰਡੀਆ, ਵਿਪਰੋ, ਆਈਟੀਸੀ ਅਤੇ ਇੰਡਸਇੰਡ ਬੈਂਕ ਮੁੱਖ ਘਾਟੇ ਵਾਲੇ ਸਨ।
ਦੂਜੇ ਪਾਸੇ ਟਾਈਟਨ, ਪਾਵਰ ਗਰਿੱਡ, ਏਸ਼ੀਅਨ ਪੇਂਟਸ, ਐੱਨ.ਟੀ.ਪੀ.ਸੀ, ਕੋਟਕ ਮਹਿੰਦਰਾ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ 'ਚ ਵਾਧਾ ਹੋਇਆ।
ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਓ ਦੇ ਬਾਜ਼ਾਰ ਘਾਟੇ ਨਾਲ ਕਾਰੋਬਾਰ ਕਰ ਰਹੇ ਸਨ। ਸ਼ੰਘਾਈ ਅਤੇ ਹਾਂਗਕਾਂਗ ਦੇ ਬਾਜ਼ਾਰਾਂ 'ਚ ਤੇਜ਼ੀ ਰਹੀ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਵੀ ਘਾਟੇ ਨਾਲ ਬੰਦ ਹੋਏ।
ਪਿਛਲੇ ਕਾਰੋਬਾਰੀ ਸੈਸ਼ਨ 'ਚ ਮੰਗਲਵਾਰ ਨੂੰ ਬੀ.ਐੱਸ.ਈ. ਦੇ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 361.01 ਅੰਕ ਭਾਵ 0.60 ਫੀਸਦੀ ਵਧ ਕੇ 60,927.43 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕ ਅੰਕ ਨਿਫਟੀ ਵੀ 117.70 ਅੰਕ ਭਾਵ 0.65 ਫੀਸਦੀ ਵਧ ਕੇ 18,132.30 ਅੰਕ 'ਤੇ ਬੰਦ ਹੋਇਆ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.13 ਫੀਸਦੀ ਵਧ ਕੇ 84.44 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
 


Aarti dhillon

Content Editor

Related News