ਸੈਮੀਕੰਡਕਟਰ ਕੰਪਨੀ ਐਨਵੀਡੀਆ 4,000 ਅਰਬ ਡਾਲਰ ਨਾਲ ਸਭ ਤੋਂ ਕੀਮਤੀ ਕੰਪਨੀ ਬਣੀ
Thursday, Jul 10, 2025 - 01:30 PM (IST)

ਨਿਊਯਾਰਕ (ਭਾਸ਼ਾ) - ਦਿੱਗਜ ਸੈਮੀਕੰਡਕਟਰ ਕੰਪਨੀ ਐਨਵੀਡੀਆ ਨਿਵੇਸ਼ਕਾਂ ਦਾ ਸਮਰਥਨ ਜਾਰੀ ਰਹਿਣ ਨਾਲ ਬੁੱਧਵਾਰ ਨੂੰ 4,000 ਅਰਬ ਡਾਲਰ ਦਾ ਮੁਲਾਂਕਣ ਹਾਸਲ ਕਰਨ ਵਾਲੀ ਪਹਿਲੀ ਜਨਤਕ ਕੰਪਨੀ ਬਣ ਗਈ। ਅੱਜ ਸ਼ੁਰੂਆਤੀ ਕਾਰੋਬਾਰ ’ਚ ਐਨਵੀਡੀਆ ਦੇ ਸ਼ੇਅਰਾਂ ਦੇ ਮੁੱਲ 2.5 ਫੀਸਦੀ ਚੜ੍ਹ ਕੇ 164 ਡਾਲਰ ਪ੍ਰਤੀ ਸ਼ੇਅਰ ਦੇ ਪਾਰ ਪਹੁੰਚ ਗਏ। ਇਹ ਇਸ ਲਿਹਾਜ਼ ਨਾਲ ਖਾਸਾ ਅਹਿਮ ਹੈ ਕਿ ਸਾਲ 2023 ਦੀ ਸ਼ੁਰੂਆਤ ’ਚ ਐਨਵੀਡੀਆ ਦੇ ਸ਼ੇਅਰ ਸਿਰਫ 14 ਡਾਲਰ ਪ੍ਰਤੀ ਸ਼ੇਅਰ ਦੇ ਭਾਅ ’ਤੇ ਸਨ ।
ਇਹ ਵੀ ਪੜ੍ਹੋ : 12 ਤੋਂ 20 ਜੁਲਾਈ ਦਰਮਿਆਨ 7 ਦਿਨ ਰਹਿਣਗੀਆਂ ਛੁੱਟੀਆਂ!
ਇਹ ਵੀ ਪੜ੍ਹੋ : Bike-Auto ਨੂੰ ਲੈ ਕੇ ਨਿਤਿਨ ਗਡਕਰੀ ਨੇ ਜਾਰੀ ਕੀਤੇ ਨਿਯਮ, ਇਨ੍ਹਾਂ ਸੜਕਾਂ 'ਤੇ ਹੋਵੇਗੀ ਪਾਬੰਦੀ
ਐਨਵੀਡੀਆ ਦੀ ਗ੍ਰਾਫਿਕਸ ਪ੍ਰਾਸੈਸਿੰਗ ਯੂਨਿਟ (ਜੀ. ਪੀ. ਯੂ.), ਚਿਪਸੈਟ ਅਤੇ ਸਬੰਧਤ ਸਾਫਟਵੇਅਰ ਦੇ ਡਿਜ਼ਾਈਨ ਅਤੇ ਨਿਰਮਾਣ ’ਚ ਮੁਹਾਰਤ ਹੈ। ਹਾਲਾਂਕਿ, ਪਿਛਲੇ ਕੁਝ ਸਾਲਾਂ ’ਚ ਇਸ ਦਾ ਧਿਆਨ ਆਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਅਤੇ ਹਾਈ-ਪਰਫਾਰਮੈਂਸ ਕੰਪਿਊਟਿੰਗ ਵਰਗੇ ਖੇਤਰਾਂ ’ਚ ਕਾਫੀ ਵਧਿਆ ਹੈ। ਪਿਛਲੇ ਕੁਝ ਸਾਲਾਂ ’ਚ ਏ. ਆਈ. ਨੂੰ ਲੈ ਕੇ ਦੁਨੀਆ ਭਰ ’ਚ ਮਚੀ ਹਲਚਲ ਦੇ ਦਮ ’ਤੇ ਐਨਵੀਡੀਆ ਅਮਰੀਕੀ ਸ਼ੇਅਰ ਬਾਜ਼ਾਰ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਇਸ ਨੇ ਤਕਨੀਕੀ ਕੰਪਨੀਆਂ ਮਾਈਕ੍ਰੋਸਾਫਟ, ਐਪਲ , ਐਮਾਜ਼ੋਨ ਅਤੇ ਗੂਗਲ ਨੂੰ ਪਿੱਛੇ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ : ਫਿਰ ਆਇਆ Hindenburg ਵਰਗਾ ਭੂਚਾਲ, Vedanta ਬਣੀ ਸ਼ਿਕਾਰ, ਸ਼ੇਅਰ ਡਿੱਗੇ ਧੜੰਮ
ਇਹ ਵੀ ਪੜ੍ਹੋ : Apple ਦੇ ਟਾਪ ਮੈਨੇਜਮੈਂਟ 'ਚ ਭਾਰਤੀ ਮੂਲ ਦੇ ਵਿਅਕਤੀ ਐਂਟਰੀ, ਮਿਲੀ ਵੱਡੀ ਜ਼ਿੰਮੇਵਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8