ਈ-ਕਾਮਰਸ ਦੇ ਕਈ ਸੇਲਰ ਨਹੀਂ ਕਰ ਰਹੇ MRP ਦਾ ਖੁਲਾਸਾ
Sunday, Dec 31, 2017 - 03:51 PM (IST)
ਨਵੀਂ ਦਿੱਲੀ— ਈ-ਕਾਮਰਸ ਵੈੱਬਸਾਈਟਾਂ ਦੇ ਜ਼ਿਆਦਾਤਰ ਸੇਲਰਸ ਗਾਹਕ ਮਾਮਲਿਆਂ ਦੇ ਵਿਭਾਗ ਦੇ ਉਸ ਹੁਕਮ ਦੀ ਪਾਲਣਾ ਨਹੀਂ ਕਰ ਰਹੇ ਹਨ, ਜਿਸ 'ਚ ਉਨ੍ਹਾਂ ਨੂੰ ਪੋਰਟਲ 'ਤੇ ਆਪਣੇ ਉਤਪਾਦਾਂ ਦੀ ਐੱਮ. ਆਰ. ਪੀ. ਦਾ ਖੁਲਾਸਾ ਕਰਨ ਨੂੰ ਕਿਹਾ ਗਿਆ ਹੈ। ਇਕ ਸਰਵੇਖਣ 'ਚ ਇਹ ਜਾਣਕਾਰੀ ਮਿਲੀ ਹੈ। ਗਾਹਕ ਮਾਮਲਿਆਂ ਦੇ ਵਿਭਾਗ ਨੇ ਇਸ ਹੁਕਮ ਦਾ ਪਾਲਣ ਕਰਨ ਲਈ ਈ-ਕਾਮਰਸ ਵੈੱਬਸਾਈਟਾਂ ਨੂੰ 6 ਮਹੀਨੇ ਦਾ ਸਮਾਂ ਦਿੱਤਾ ਸੀ ਪਰ ਅਜੇ ਵੀ ਜ਼ਿਆਦਾਤਰ ਸੇਲਰਸ ਆਪਣੇ ਸਾਰੇ ਉਤਪਾਦਾਂ ਦੀ ਐੱਮ. ਆਰ. ਪੀ. ਨਹੀਂ ਦੱਸ ਰਹੇ ਹਨ। ਲੋਕਲ ਸਰਕਿਲਸ ਵੱਲੋਂ ਕੀਤੇ ਗਏ ਸਰਵੇਖਣ 'ਚ ਇਹ ਜਾਣਕਾਰੀ ਮਿਲੀ ਹੈ।
ਸਰਵੇਖਣ 'ਚ ਕਿਹਾ ਗਿਆ ਹੈ ਕਿ ਯੂਜ਼ਰਸ ਤੋਂ ਮਿਲੇ ਫੀਡਬੈਕ ਤੋਂ ਪਤਾ ਲੱਗਦਾ ਹੈ ਕਿ ਈ-ਕਾਮਰਸ ਸਾਈਟਾਂ 'ਤੇ ਸਿਰਫ 10 ਤੋਂ 12 ਫੀਸਦੀ ਉਤਪਾਦਾਂ ਦੀ ਹੀ ਐੱਮ. ਆਰ. ਪੀ. ਸਹੀ ਦਿਸਦੀ ਹੈ ਅਤੇ ਉਹ ਵੀ ਖੁਦ ਈ-ਕਾਮਰਸ ਸਾਈਟਾਂ ਦੇ ਹੀ ਉਤਪਾਦ ਹੁੰਦੇ ਹਨ। ਇਸ ਸਾਲ ਦੀ ਸ਼ੁਰੂਆਤ 'ਚ ਗਾਹਕ ਮਾਮਲਿਆਂ ਦੇ ਵਿਭਾਗ ਨੇ ਪੈਕਡ ਕਮੋਡਿਟੀ ਨਿਯਮ 2011 'ਚ ਸੋਧ ਕੀਤਾ ਸੀ ਅਤੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੀਆਂ ਈ-ਕਾਮਰਸ ਵੈੱਬਸਾਈਟਾਂ ਦੇ ਸੇਲਰਾਂ ਨੂੰ ਆਪਣੇ ਸਾਰੇ ਉਤਪਾਦਾਂ ਦੇ ਅਸਲ ਐੱਮ. ਆਰ. ਪੀ. ਦੱਸਣ ਨੂੰ ਕਿਹਾ ਸੀ।
