ਸੈਟ ਨੇ ਕਿਸ਼ੋਰ ਬਿਆਨੀ, ਫਿਊਚਰ ਦੇ ਹੋਰ ਪ੍ਰਮੋਟਰਾਂ ’ਤੇ ਬਾਜ਼ਾਰ ਤੋਂ ਪਾਬੰਦੀ ਦੇ ਸੇਬੀ ਦੇ ਆਦੇਸ਼ ’ਤੇ ਲਗਾਈ ਰੋਕ

Tuesday, Feb 16, 2021 - 04:57 PM (IST)

ਨਵੀਂ ਦਿੱਲੀ (ਭਾਸ਼ਾ)– ਸਿਕਿਓਰਿਟੀਜ਼ ਅਪੀਲ ਟ੍ਰਿਬਿਊਨਲ (ਸੈਟ) ਨੇ ਫਿਊਚਰ ਰਿਟੇਲ ਦੇ ਚੇਅਰਪਰਸਨ ਕਿਸ਼ੋਰ ਬਿਆਨੀ ਅਤੇ ਕੁਝ ਹੋਰ ਪ੍ਰਮੋਟਰਾਂ ’ਤੇ ਸਿਕਿਓਰਿਟੀ ਬਾਜ਼ਾਰ ਤੋਂ ਪਾਬੰਦੀ ਲਗਾਉਣ ਦੇ ਬਾਜ਼ਾਰ ਰੈਗੁਲੇਟਰ ਸੇਬੀ ਦੇ ਆਦੇਸ਼ ’ਤੇ ਰੋਕ ਲਗਾ ਦਿੱਤੀ ਹੈ। ਸੈਟ ਨੇ ਫਿਊਚਰ ਗਰੁੱਪ ਦੇ ਪ੍ਰਮੋਟਰਾਂ ਨੂੰ ਅੰਤਰਿਮ ਉਪਾਅ ਦੇ ਤਹਿਤ 11 ਕਰੋੜ ਰੁਪਏ ਜਮ੍ਹਾ ਕਰਨ ਨੂੰ ਕਿਹਾ ਹੈ।

ਬਾਜ਼ਾਰ ਰੈਗੁਲੇਟਰ ਭਾਰਤੀ ਸਿਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਬਿਆਨੀ ਅਤੇ ਹੋਰ ਪ੍ਰਮੋਟਰਾਂ ’ਤੇ ਸਿਕਿਓਰਿਟੀ ਬਾਜ਼ਾਰ ’ਚ ਹਿੱਸਾ ਲੈਣ ਤੋਂ ਇਕ ਸਾਲ ਲਈ ਰੋਕ ਲਗਾ ਦਿੱਤੀ ਸੀ। ਫਿਊਚਰ ਕਾਰਪੋਰੇਟ ਰਿਸਾਰਸੇਜ਼ ਪ੍ਰਾਈਵੇਟ ਲਿਮਟਿਡ (ਐੱਫ. ਸੀ. ਆਰ. ਪੀ. ਐੱਲ.) ਨੇ ਇਕ ਬਿਆਨ ’ਚ ਕਿਹਾ ਕਿ ਸੈਟ ਨੇ 15 ਫਰਵਰੀ 2021 ਨੂੰ ਹੋਈ ਇਕ ਸੁਣਵਾਈ ’ਚ ਸੇਬੀ ਦੇ ਉਸ ਆਦੇਸ਼ ’ਤੇ ਰੋਕ ਲਗਾ ਦਿੱਤੀ ਸੀ, ਜਿਸ ’ਚ ਫਿਊਚਰ ਰਿਟੇਲ ਦੇ ਸ਼ੇਅਰਾਂ ਦੀ ਮਾਰਚ 2017 ’ਚ ਹੋਈ ਇਕ ਖਰੀਦ ਨੂੰ ਲੈ ਕੇ ਫਿਊਚਰ ਗਰੁੱਪ ਦੇ ਪ੍ਰਮੋਟਰਾਂ ’ਤੇ ਭੇਦ ਭਰੇ ਕਾਰੋਬਾਰ ਦਾ ਦੋਸ਼ ਲਗਾਇਆ ਗਿਆ ਹੈ। ਹੁਣ ਸੈਟ ਇਸ ਮਾਮਲੇ ’ਤੇ 12 ਅਪ੍ਰੈਲ 2021 ਨੂੰ ਸੁਣਵਾਈ ਕਰੇਗਾ। ਇਸ ਤੋਂ ਪਹਿਲਾਂ ਤਿੰਨ ਫਰਵਰੀ ਨੂੰ ਸੇਬੀ ਨੇ ਕਿਸ਼ੋਰ ਬਿਆਨੀ ਅਤੇ ਫਿਊਚਰ ਰਿਟੇਲ ਲਿਮਟਿਡ ਦੇ ਕੁਝ ਹੋਰ ਪ੍ਰਮੋਟਰਾਂ ਨੂੰ ਸਿਕਿਓਰਿਟੀ ਬਾਜ਼ਾਰ ਤੋਂ ਇਕ ਸਾਲ ਲਈ ਰੋਕ ਦਿੱਤਾ ਸੀ। ਇਸ ਤੋਂ ਇਲਾਵਾ ਰੈਗੁਲੇਟਰ ਨੇ ਕਿਸ਼ੋਰ ਬਿਆਨੀ, ਅਨਿਲ ਬਿਆਨੀ ਅਤੇ ਫਿਊਚਰ ਕਾਰਪੋਰੇਟ ਰਿਸੋਰਸੇਜ਼ ’ਤੇ ਇਕ-ਇਕ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਉਨ੍ਹਾਂ ਨੂੰ ਗਲਤ ਤਰੀਕੇ ਨਾਲ ਕਮਾਏ 17.78 ਕਰੋੜ ਰੁਪਏ ਲਾਭ ਨੂੰ ਜਮ੍ਹਾ ਕਰਨ ਨੂੰ ਵੀ ਕਿਹਾ ਗਿਆ ਸੀ।


cherry

Content Editor

Related News