ਸੋਨੇ ਦੀ ਲਾਜ਼ਮੀ ਹਾਲਮਾਰਕਿੰਗ ਦਾ ਦੂਜਾ ਪੜਾਅ 1 ਜੂਨ ਤੋਂ ਹੋਵੇਗਾ ਸ਼ੁਰੂ

05/01/2022 12:56:47 PM

ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਕਿਹਾ ਕਿ ਸੋਨੇ ਦੇ ਗਹਿਣੇ ਅਤੇ ਕਲਾਕ੍ਰਿਤੀਆਂ ਦੀ ਲਾਜ਼ਮੀ ਹਾਲਮਾਰਕਿੰਗ ਦਾ ਦੂਜਾ ਪੜਾਅ ਇਸ ਸਾਲ ਇਕ ਜੂਨ ਤੋਂ ਸ਼ੁਰੂ ਹੋਵੇਗਾ। ਸੋਨੇ ਦੀ ਹਾਲਮਾਰਕਿੰਗ ਇਸ ਮਹਿੰਗੀ ਧਾਤੂ ਦੀ ਸ਼ੁੱਧਤਾ ਦਾ ਪ੍ਰਮਾਣ ਹੁੰਦੀ ਹੈ। ਇਹ 16 ਜੂਨ 2021 ਤੱਕ ਸਵੈਇਛੁੱਕ ਸੀ, ਜਿਸ ਤੋਂ ਬਾਅਦ ਸਰਕਾਰ ਨੇ ਸੋਨੇ ਦੀ ਲਾਜ਼ਮੀ ਹਾਲਮਾਰਕਿੰਗ ਨੂੰ ਪੜਾਅਬੱਧ ਤਰੀਕੇ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ।

ਪਹਿਲੇ ਪੜਾਅ ’ਚ ਦੇਸ਼ ਦੇ 25 ਜ਼ਿਲਿਆਂ ਨੂੰ ਇਸ ਦੇ ਘੇਰੇ ’ਚ ਲਿਆਂਦਾ ਗਿਆ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਨੇ ਕਿਹਾ ਕਿ ਲਾਜ਼ਮੀ ਹਾਲਮਾਰਕਿੰਗ ਦੇ ਦੂਜੇ ਪੜਾਅ ਦੇ ਘੇਰੇ ’ਚ ਸੋਨੇ ਦੇ ਗਹਿਣਿਆਂ ਦੇ ਤਿੰਨ ਵਾਧੂ ਕੈਰੇਟ (20, 23 ਅਤੇ 24 ਕੈਰੇਟ) ਤੋਂ ਇਲਾਵਾ 32 ਨਵੇਂ ਜ਼ਿਲੇ ਆਉਣਗੇ, ਜਿੱਥੇ ਪਹਿਲੇ ਪੜਾਅ ਨੂੰ ਲਾਗੂ ਕਰਨ ਤੋਂ ਬਾਅਦ ਇਕ ‘ਪਰਖ ਅਤੇ ਹਾਲਮਾਰਕ ਕੇਂਦਰ (ਏ. ਐੱਚ. ਸੀ.)’ ਸਥਾਪਿਤ ਕੀਤਾ ਗਿਆ ਹੈ।

ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸਬੰਧ ’ਚ ਆਦੇਸ਼ ਨੋਟੀਫਾਈਡ ਕਰ ਦਿੱਤਾ ਹੈ ਅਤੇ ਇਕ ਜੂਨ 2022 ਤੋਂ ਇਹ ਲਾਗੂ ਹੋ ਜਾਏਗਾ। ਉਸ ਨੇ ਕਿਹਾ ਕਿ ਭਾਰਤੀ ਮਾਪਦੰਡ ਬਿਊਰੋ (ਬੀ. ਆਈ. ਐੱਸ.) ਨੇ 23 ਜੂਨ 2021 ਤੋਂ ਦੇਸ਼ ਦੇ 256 ਜ਼ਿਲਿਆਂ ’ਚ ਸੋਨੇ ਦੀ ਲਾਜ਼ਮੀ ਹਾਲਮਾਰਕਿੰਗ ਸਫਲਤਾਪੂਰਵਕ ਲਾਗੂ ਕੀਤੀ, ਜਿੱਥੇ ਰੋਜ਼ਾਨਾ ਹਾਲਮਾਰਕ ਵਿਸ਼ੇਸ਼ ਪਛਾਣ (ਐੱਚ. ਯੂ. ਆਈ. ਡੀ.) ਨਾਲ 3 ਲੱਖ ਤੋਂ ਵੱਧ ਸੋਨੇ ਦੇ ਗਹਿਣਿਆਂ ’ਤੇ ਹਾਲਮਾਰਕ ਲਗਾਇਆ ਜਾ ਰਿਹਾ ਹੈ। ਮੰਤਰਾਲਾ ਮੁਤਾਬਕ ਬੀ. ਆਈ. ਐੱਸ. ਦੀ ਇਕ ਵਿਵਸਥਾ ਦੇ ਤਹਿਤ ਆਮ ਖਪਤਕਾਰ ਵੀ ਬੀ. ਆਈ. ਐੱਸ. ਵਲੋਂ ਮਾਨਤਾ ਪ੍ਰਾਪਤ ਏ. ਐੱਚ. ਸੀ. ’ਤੇ ਸੋਨੇ ਦੇ ਗਹਿਣੇ ਦੀ ਸ਼ੁੱਧਤਾ ਦੀ ਜਾਂਚ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ: ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ 'ਚ ਉਛਾਲ, 51 ਹਜ਼ਾਰ ਤੋਂ ਪਾਰ ਪਹੁੰਚਿਆ Gold

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News