SEBI ਨੇ CNBC ਆਵਾਜ਼ ਦੇ ਐਂਕਰ, ਪਰਿਵਾਰ ਦੇ ਲੋਕਾਂ ’ਤੇ ਲੱਗੀਆਂ ਪਾਬੰਦੀਆਂ ਬਰਕਰਾਰ ਰੱਖੀਆਂ’

Saturday, Sep 04, 2021 - 10:10 AM (IST)

ਨਵੀਂ ਦਿੱਲੀ (ਭਾਸ਼ਾ) – ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨੇ ਸਮਾਚਾਰ ਚੈਨਲ ‘ਸੀ. ਐੱਨ. ਬੀ. ਸੀ. ਆਵਾਜ਼’ ਦੇ ਸਾਬਕਾ ਐਂਕਰ ਹੇਮੰਤ ਘਈ, ਉਨ੍ਹਾਂ ਦੀ ਪਤਨੀ ਅਤੇ ਮਾਂ ਖਿਲਾਫ ਪਹਿਲਾਂ ਦਿੱਤੇ ਗਏ ਉਨ੍ਹਾਂ ਨਿਰਦੇਸ਼ਾਂ ਨੂੰ ਬਰਕਰਾਰ ਰੱਖਿਆ ਹੈ, ਜਿਨ੍ਹਾਂ ਦੇ ਤਹਿਤ ਉਨ੍ਹਾਂ ’ਤੇ ਧੋਖਾਦੇਹੀ ਵਾਲੀਆਂ ਕਾਰੋਬਾਰੀ ਸਰਗਰਮੀਆਂ ’ਚ ਸ਼ਾਮਲ ਹੋਣ ਲਈ ਪੂੰਜੀ ਬਾਜ਼ਾਰ ’ਚ ਪਾਬੰਦੀ ਲਗਾ ਦਿੱਤੀ ਸੀ। ਸੇਬੀ ਨੇ ਵੀਰਵਾਰ ਨੂੰ ਜਾਰੀ ਕੀਤੇ ਗਏ ਇਕ ਆਦੇਸ਼ ’ਚ ਕਿਹਾ ਕਿ ਪੁਰਾਣੀਆਂ ਹਦਾਇਤਾਂ ਦੇ ਸਿੱਟੇ ‘ਪਹਿਲੇ ਦਰਜੇ’ ਦੇ ਹਨ ਅਤੇ ਇਸ ਮਾਮਲੇ ’ਚ ਵਿਸਤਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ। ਰੈਗੂਲੇਟਰ ਨੇ ਇਸ ਸਾਲ ਜਨਵਰੀ ’ਚ ਜਾਰੀ ਆਪਣੇ ਅੰਤਰਿਮ ਆਦੇਸ਼ ’ਚ ਕਿਹਾ ਸੀ ਕਿ ਹੇਮੰਤ ਘਈ ਕੋਲ ਆਪਣੇ ਪ੍ਰੋਗਰਾਮ ‘ਸਟਾਕ 20-20’ ਦੌਰਾਨ ਕੀਤੀਆਂ ਜਾਣ ਵਾਲੀਆਂ ਸਿਫਾਰਿਸ਼ਾਂ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ ਅਤੇ ਉਨ੍ਹਾਂ ਨੇ ਆਪਣੇ ਲਾਭ ਲਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਨ੍ਹਾਂ ਦਾ ਇਸਤੇਮਾਲ ਕੀਤਾ। ਘਈ ਇਸ ਪ੍ਰੋਗਰਾਮ ਦੇ ਸਹਿ-ਪੇਸ਼ਕਾਰ ਸਨ।

ਪ੍ਰੋਗਰਾਮ ’ਚ ਦਿਨ ਦੇ ਦੌਰਾਨ ਖਰੀਦੇ ਅਤੇ ਵੇਚੇ ਜਾਣ ਵਾਲੇ ਕੁੱਝ ਸ਼ੇਅਰਾਂ ਨੂੰ ਲੈ ਕੇ ਸਿਫਾਰਿਸ਼ਾਂ ਦਿੱਤੀਆਂ ਗਈਆਂ ਸਨ। ਸੇਬੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਜਯਾ ਹੇਮੰਤ ਘਈ ਅਤੇ ਮਾਂ ਸ਼ਿਆਮ ਮੋਹਿਨੀ ਘਈ ਨੇ ਪ੍ਰੋਗਰਾਮ ’ਚ ਕੀਤੀਆਂ ਗਈਆਂ ਸਿਫਾਰਿਸ਼ਾਂ ਮੁਤਾਬਕ ਜਨਵਰੀ 2019-ਮਈ 2020 ਦਰਮਿਆਨ ਵੱਡੀ ਗਿਣਤੀ ’ਚ ਬਾਏ-ਟੂਡੇ-ਸੇਲ-ਟੁਮਾਰੋ (ਬੀ. ਟੀ. ਐੱਸ. ਟੀ.) ਟ੍ਰੇਡ ਦੇ ਤਹਿਤ ਸ਼ੇਅਰ ਖਰੀਦੇ ਅਤੇ ਵੇਚੇ ਸਨ। ਬੀ. ਟੀ. ਐੱਸ. ਟੀ. ਦਾ ਸਬੰਧ ਕਿਸੇ ਕੰਪਨੀ ਦਾ ਸ਼ੇਅਰ ਕਿਸੇ ਇਕ ਦਿਨ ਖਰੀਦਣਾ ਅਤੇ ਉਸ ਨੂੰ ਅਗਲੇ ਹੀ ਦਿਨ ਵੇਚ ਦੇਣ ਨਾਲ ਹੈ। ਇਸ ਕਿਸਮ ਦੇ ਵਪਾਰ ਨਾਲ ਸ਼ੇਅਰ ਖਰੀਦਦਾਰਾਂ ਨੂੰ ਸ਼ੇਅਰਾਂ ਦੇ ਥੋੜ੍ਹੇ ਸਮੇਂ ਦੇ ਲਾਭ ਅਤੇ ਨੁਕਸਾਨ ਤੋਂ ਲਾਭ ਹੁੰਦਾ ਹੈ। ਇਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਸਿਫਾਰਿਸ਼ ਕੀਤੇ ਗਏ ਸ਼ੇਅਰਾਂ ਦੀ ਖਰੀਦ-ਵਿਕਰੀ ਤੋਂ 2,95,18,680 ਰੁਪਏ ਦੀ ਆਮਦਨ ਕਮਾਈ ਸੀ। ਦੋਸ਼ੀਆਂ ਨੂੰ ਅਗਲੇ ਨਿਰਦੇਸ਼ ਤੱਕ ਕਿਸੇ ਵੀ ਤਰ੍ਹਾਂ ਨਾਲ ਸਿੱਧੇ ਜਾਂ ਅਸਿੱਧੇ ੰਗ ਨਾਲ ਸਕਿਓਰਿਟੀਜ਼ ਨੂੰ ਖਰੀਦਣ, ਵੇਚਣ ਜਾਂ ਲੈਣ-ਦੇਣ ਕਰਨ ਤੋਂ ਰੋਕ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਹੇਮੰਤ ਨੂੰ ਅਗਲੇ ਨਿਰਦੇਸ਼ ਤੱਕ ਨਿਵੇਸ਼ ਸਲਾਹ ਦੇਣ ਜਾਂ ਸਕਿਓਰਿਟੀ ਬਾਜ਼ਾਰ ਨਾਲ ਸਬੰਧਤ ਖੋਜ ਰਿਪੋਰਟ ਪ੍ਰਕਾਸ਼ਿਤ ਕਰਨ ਨਾਲ ਸਬੰਧਤ ਕਿਸੇ ਵੀ ਸਰਗਰਮੀ ’ਚ ਹਿੱਸਾ ਨਾ ਲੈਣ ਦਾ ਆਦੇਸ਼ ਦਿੱਤਾ ਗਿਆ ਸੀ। ਸੇਬੀ ਨੇ ਨਾਲ ਹੀ ਅੰਤਰਿਮ ਆਦੇਸ਼ ’ਚ ਧੋਖਾਦੇਹੀ ਦੇ ਕਾਰੋਬਾਰ ਤੋਂ ਕਮਾਈ 2.95 ਕਰੋੜ ਰੁਪਏ ਦੀ ਆਮਦਨ ਨੂੰ ਜ਼ਬਤ ਕਰਨ ਦਾ ਨਿਰੇਦਸ਼ ਦਿੱਤਾ ਸੀ। ਸੇਬੀ ਨੇ ਕਿਹਾ ਕਿ ਤਿੰਨਾਂ ਨੇ ਪੀ. ਐੱਫ. ਯੂ. ਟੀ. ਪੀ. (ਧੋਖਾਦੇਹੀ ਵਾਲੀਆਂ ਅਤੇ ਅਣਉਚਿੱਤ ਵਪਾਰ ਪ੍ਰਥਾਵਾਂ ਦੀ ਰੋਕਥਾਮ) ਨਿਯਮਾਂ ਦੀ ਉਲੰਘਣਾ ਕੀਤੀ।


Harinder Kaur

Content Editor

Related News