ਸ਼ੇਅਰ ਬਾਜ਼ਾਰਾਂ ਲਈ ਸਾਈਬਰ ਸੁਰੱਖਿਆ ਯੋਜਨਾ ਤਿਆਰ ਕਰੇਗਾ ਸੇਬੀ

Sunday, Aug 20, 2017 - 10:38 PM (IST)

ਸ਼ੇਅਰ ਬਾਜ਼ਾਰਾਂ ਲਈ ਸਾਈਬਰ ਸੁਰੱਖਿਆ ਯੋਜਨਾ ਤਿਆਰ ਕਰੇਗਾ ਸੇਬੀ

ਨਵੀਂ ਦਿੱਲੀ—ਬਾਜ਼ਾਰ ਰੈਗੂਲੈਟਰੀ ਸੇਬੀ ਬਾਜ਼ਾਰ ਦੇ ਲਈ ਲੰਮੀ ਮਿਆਦ ਸਾਈਬਰ ਸੁਰੱਖਿਆ ਮਸੌਦਾ ਤਿਆਰ ਕਰਨ ਨੂੰ ਲੈ ਕੇ ਆਪਣੇ ਨਿਰਦੇਸ਼ਕ ਮੰਡਲ ਦੇ ਮੈਂਬਰਾਂ ਨਾਲ ਅਗਲੇ ਮਹੀਨੇ ਵਿਚਾਰ-ਵਟਾਂਦਰਾ ਕਰੇਗਾ। ਸਾਈਬਰ ਹਮਲੇ ਦੇ ਜ਼ਰੀਏ ਪ੍ਰਣਾਲੀ ਅਤੇ ਅੰਕੜਿਆਂ 'ਚ ਸੰਨ੍ਹ ਦੇ ਖਦਸ਼ੇ ਦੌਰਾਨ ਇਹ ਕਦਮ ਚੁੱਕਿਆ ਜਾ ਰਿਹਾ ਹੈ। ਟੈਕਨਾਲੋਜੀ ਆਧਾਰਿਤ ਪਲੇਟਫਾਰਮ ਅਤੇ ਉੱਚ ਗਤੀ ਵਾਲੀ ਐਲਗੋਰਿਥਮਿਕ ਪ੍ਰਣਾਲੀ ਵਪਾਰ ਗਤੀਵਿਧੀਆਂ ਦੇ ਲਈ ਮੁੱਖ ਆਧਾਰ ਹੋ ਗਿਆ ਹੈ। ਅਜਿਹੇ 'ਚ ਸਾਈਬਰ ਹਮਲੇ ਨੂੰ ਨਾਕਾਮ ਕਰਨ ਲਈ ਮੌਜੂਦਾ ਮਸੌਦੇ ਨੂੰ ਮਜ਼ਬੂਤ ਬਣਾਉਣ ਅਤੇ ਦਰੁਸਤ ਫਾਇਰਵਾਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਭਾਰਤੀ ਸਕਿਓਰਿਟੀ ਐਂਡ ਐਕਸਚੈਂਜ ਬੋਰਡ (ਸੇਬੀ) ਵੱਲੋਂ ਸਾਈਬਰ ਸੁਰੱਖਿਆ ਲਈ ਲੰਮੀ ਯੋਜਨਾ ਤਿਆਰ ਕਰਨ ਦਾ ਯਤਨ ਅਜਿਹੇ ਸਮੇਂ 'ਚ ਕੀਤਾ ਜਾ ਰਿਹਾ ਹੈ, ਜਦੋਂ ਸ਼ੇਅਰ ਬਾਜ਼ਾਰਾਂ 'ਚ ਤਕਨੀਕੀ ਗੜਬੜੀਆਂ ਉਪਰੰਤ ਹੋ ਰਹੀ ਹੈ ਅਤੇ ਕੌਮਾਂਤਰੀ ਪੱਧਰ 'ਤੇ ਸ਼ੱਕੀ ਸਾਈਬਰ ਹਮਲੇ ਹੋਏ ਹਨ।


Related News