ਸੇਬੀ ਦਾ DHFL ਦੇ ਸਾਬਕਾ ਪ੍ਰਮੋਟਰਸ ’ਤੇ ਸਖ਼ਤ ਐਕਸ਼ਨ, ਦੋਵੇਂ ਭਰਾਵਾਂ ਦੇ ਬੈਂਕ-ਡੀਮੈਟ ਅਕਾਊਂਟ ਹੋਣਗੇ ਕੁਰਕ
Friday, Feb 23, 2024 - 10:47 AM (IST)
ਨਵੀਂ ਦਿੱਲੀ (ਭਾਸ਼ਾ)- ਦੀਵਾਨ ਹਾਊਸਿੰਗ ਫਾਈਨਾਂਸ ਕਾਰਪ ਲਿਮਟਿਡ (ਡੀ. ਐੱਚ. ਐੱਫ. ਐੱਲ.) ਦੇ ਸਾਬਕਾ ਪ੍ਰਮੋਟਰਸ ਧੀਰਜ ਵਧਾਵਨ ਅਤੇ ਕਪਿਲ ਵਧਾਵਨ ’ਤੇ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਸਖਤ ਐਕਸ਼ਨ ਲਿਆ ਹੈ। ਸੇਬੀ ਨੇ ਦੋਵਾਂ ਭਰਾਵਾਂ ਦੇ ਬੈਂਕ ਅਤੇ ਡੀਮੈਟ ਅਕਾਊਂਟ ਨੂੰ ਕੁਰਕ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਦੋਵੇਂ ਭਰਾਵਾਂ ’ਤੇ 22 ਲੱਖ ਰੁਪਏ ਤੋਂ ਜ਼ਿਆਦਾ ਦੇ ਬਕਾਏ ਦੀ ਵਸੂਲੀ ਲਈ ਇਹ ਐਕਸ਼ਨ ਲਿਆ ਗਿਆ ਹੈ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਦਾ ਅਸਰ : ਹੁਣ ਤੱਕ 300 ਕਰੋੜ ਦੇ ਕਾਰੋਬਾਰ ਦਾ ਨੁਕਸਾਨ, ਕੱਪੜਾ ਮਾਰਕੀਟ ਠੱਪ
ਦੱਸ ਦੇਈਏ ਕਿ ਖੁਲਾਸਾ ਮਾਪਦੰਡਾਂ ਦੀ ਉਲੰਘਣਾ ਦੇ ਮਾਮਲੇ ’ਚ ਸੇਬੀ ਦੁਆਰਾ ਦੋਵੇਂ ਭਰਾਵਾਂ ’ਤੇ ਪਿਛਲੇ ਸਾਲ ਜੁਲਾਈ ’ਚ ਜੁਰਮਾਨਾ ਲਾਇਆ ਗਿਆ ਸੀ। ਧੀਰਜ ਵਧਾਵਨ ਅਤੇ ਕਪਿਲ ਵਧਾਵਨ ਨੇ ਜੁਰਮਾਨਾ ਨਹੀਂ ਚੁਕਾਇਆ, ਜਿਸ ਤੋਂ ਬਾਅਦ ਸੇਬੀ ਨੇ ਇਹ ਆਰਡਰ ਜਾਰੀ ਕੀਤਾ ਹੈ। ਵਧਾਵਨ ਭਰਾਵਾਂ ’ਤੇ 10.6-10.6 ਲੱਖ ਰੁਪਏ ਦੀ ਪੈਂਡਿੰਗ ਬਕਾਇਆ ਰਾਸ਼ੀ ’ਚ ਸ਼ੁਰੂਆਤੀ ਜੁਰਮਾਨਾ ਰਾਸ਼ੀ, ਵਿਆਜ ਅਤੇ ਵਸੂਲੀ ਲਾਗਤ ਸ਼ਾਮਿਲ ਹੈ।
ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ
ਜੁਲਾਈ 2023 ’ਚ ਰੈਗੂਲੇਟਰੀ ਨੇ ਖੁਲਾਸਾ ਮਾਪਦੰਡਾਂ ਦੀ ਉਲੰਘਣਾ ਲਈ ਧੀਰਜ ਅਤੇ ਕਪਿਲ ਵਧਾਵਨ ’ਤੇ 10-10 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੀ। ਇਹ ਦੋਵੇਂ ਡੀ. ਐੱਚ. ਐੱਫ. ਐੱਲ. (ਜਿਸ ਨੂੰ ਹੁਣ ਪੀਰਾਮਲ ਫਾਈਨਾਂਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਦੇ ਪ੍ਰਮੋਟਰਸ ਸਨ। ਕਪਿਲ ਵਧਾਵਨ ਡੀ. ਐੱਚ. ਐੱਫ. ਐੱਲ. ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸਨ, ਜਦੋਂਕਿ ਧੀਰਜ ਵਧਾਵਨ ਕੰਪਨੀ ਦੇ ਗੈਰ-ਕਾਰਜਕਾਰੀ ਨਿਰਦੇਸ਼ਕ। ਇਹ ਦੋਵੇਂ ਡੀ. ਐੱਚ. ਐੱਫ. ਐੱਲ. ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਵੀ ਸਨ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਲੋਕਾਂ ਦੀਆਂ ਅੱਖਾਂ 'ਤੋਂ ਹੰਝੂ ਕੱਢੇਗਾ ਪਿਆਜ਼, ਇੰਨੇ ਰੁਪਏ ਵੱਧ ਰਹੀਆਂ ਨੇ ਕੀਮਤਾਂ
ਇਸ ਜਾਂਚ ਤੋਂ ਬਾਅਦ ਆਇਆ ਇਹ ਫਰਮਾਨ
ਕੁਰਕੀ ਦਾ ਇਹ ਹੁਕਮ ਸੇਬੀ ਦੀ ਡੀ. ਐੱਚ. ਐੱਫ. ਐੱਲ. ਪ੍ਰਾਮੇਰਿਕਾ ਲਾਈਫ ਇੰਸ਼ੋਰੈਂਸ (ਉਸ ਸਮੇਂ ਦੀ ਡੀ. ਐੱਲ. ਐੱਫ. ਪ੍ਰਾਮੇਰਿਕਾ ਲਾਈਫ ਇੰਸ਼ੋਰੈਂਸ) ’ਚ ਡੀ. ਐੱਚ. ਐੱਫ. ਐੱਲ. ਦੁਆਰਾ ਰੱਖੇ ਸ਼ੇਅਰਾਂ ਨੂੰ ਉਸ ਦੀ ਪੂਰਨ ਮਲਕੀਅਤ ਵਾਲੀ ਸਬਸਿਡਰੀ ਕੰਪਨੀ ਡੀ. ਐੱਚ. ਐੱਫ. ਐੱਲ. ਇਨਵੈਸਟਮੈਂਟਸ ਅਤੇ ਦੂਜੀ ਸਬੰਧਿਤ ਲੈਣ-ਦੇਣ ’ਚ ਟਰਾਂਸਫਰ ਕਰਨ ਦੀ ਜਾਂਚ ਤੋਂ ਬਾਅਦ ਆਇਆ। ਇਹ ਜਾਂਚ ਫਰਵਰੀ-ਮਾਰਚ 2017 ’ਚ ਕੀਤੀ ਗਈ। ਇਸ ’ਚ ਸੇਬੀ ਨੇ ਪਾਇਆ ਕਿ ਦੋਵੇਂ ਭਰਾ ਕੰਪਨੀਆਂ ਦੁਆਰਾ ਪੋਸਟਲ ਬੈਲੇਟ ਨੋਟਿਸ ’ਚ ਅਧੂਰੀ ਜਾਣਕਾਰੀ ਦਿੱਤੀ ਗਈ ਹੈ। ਕੁਰਕੀ ਨੋਟਿਸ ’ਚ ਕਿਹਾ ਗਿਆ ਹੈ ਕਿ ਇਸ ਗੱਲ ’ਤੇ ਵਿਸ਼ਵਾਸ ਕਰਨ ਦੇ ਲੋੜੀਂਦੇ ਕਾਰਨ ਮੌਜੂਦ ਹਨ ਕਿ ਡਿਫਾਲਟਰ ਬੈਂਕ ਖਾਤਿਆਂ ’ਚ ਰਾਸ਼ੀ ਅਤੇ ਡੀਮੈਟ ਖਾਤਿਆਂ ’ਚ ਸਕਿਓਰਟੀਜ਼ ਦਾ ਨਿਪਟਾਰਾ ਕਰ ਸਕਦੇ ਹਨ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਪ੍ਰਮੋਟਰਸ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ
ਸੇਬੀ ਨੇ ਸਾਰੇ ਬੈਂਕਾਂ, ਡਿਪਾਜ਼ਟਰੀ ਅਤੇ ਮਿਊਚੁਅਲ ਫੰਡ ਤੋਂ ਖਾਤੇ ਤੋਂ ਰਾਸ਼ੀ ਕੱਢਣ ਦੀ ਇਜਾਜ਼ਤ ਨਾ ਦੇਣ ਨੂੰ ਕਿਹਾ ਹੈ। ਹਾਲਾਂਕਿ, ਖਾਤਿਆਂ ’ਚ ਰਾਸ਼ੀ ਜਮ੍ਹਾ ਕਰਵਾਉਣ ਦੀ ਪਰਮਿਸ਼ਨ ਹੈ। ਸੇਬੀ ਨੇ ਜਨਵਰੀ ’ਚ ਧੀਰਜ ਅਤੇ ਕਪਿਲ ਨੂੰ ਮੰਗ ਨੋਟਿਸ ਭੇਜ ਕੇ ਮਾਮਲੇ ’ਚ ਹਰੇਕ ਨੂੰ 10.6 ਲੱਖ ਰੁਪਏ ਦਾ ਭੁਗਤਾਨ ਕਰਨ ਨੂੰ ਕਿਹਾ ਸੀ। ਉਨ੍ਹਾਂ ਨੂੰ 15 ਦਿਨ ਦੇ ਅੰਦਰ ਭੁਗਤਾਨ ਕਰਨ ’ਚ ਅਸਫਲ ਰਹਿਣ ’ਤੇ ਗ੍ਰਿਫਤਾਰੀ ਅਤੇ ਜਾਇਦਾਦ ਦੇ ਨਾਲ-ਨਾਲ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8