ਸ਼ੇਅਰ ਬਾਜ਼ਾਰ ਬੰਦ ਵਾਲੇ ਦਿਨ SEBI ਦਾ ਐਕਸ਼ਨ, ਇਕੱਠੀਆਂ 4 ਸ਼ੇਅਰ ਬ੍ਰੋਕਰ ਕੰਪਨੀਆਂ ’ਤੇ ਲਾਈ ਰੋਕ

Saturday, Apr 08, 2023 - 09:58 AM (IST)

ਸ਼ੇਅਰ ਬਾਜ਼ਾਰ ਬੰਦ ਵਾਲੇ ਦਿਨ SEBI ਦਾ ਐਕਸ਼ਨ, ਇਕੱਠੀਆਂ 4 ਸ਼ੇਅਰ ਬ੍ਰੋਕਰ ਕੰਪਨੀਆਂ ’ਤੇ ਲਾਈ ਰੋਕ

ਨਵੀਂ ਦਿੱਲੀ (ਭਾਸ਼ਾ) – ਅੱਜ ਸ਼ੇਅਰ ਬਾਜ਼ਾਰ ਬੰਦ ਹੈ। ਇਸ ਵਿੱਤੀ ਸਾਲ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਹਫਤੇ ’ਚ 2 ਵਾਰ ਬਾਜ਼ਾਰ ’ਚ ਤਾਲੇ ਲੱਗੇ ਹੋਣ। ਸ਼ੇਅਰ ਬਾਜ਼ਾਰ ਬੰਦ ਹੋਣ ਦੇ ਨਾਲ ਜੋ ਸਭ ਤੋਂ ਵੱਡੀ ਖਬਰ ਅੱਜ ਨਿਵੇਸ਼ਕਾਂ ਲਈ ਆਈ ਹੈ, ਉਹ ਸੇਬੀ ਵਲੋਂ 4 ਵੱਡੇ ਸ਼ੇਅਰ ਬ੍ਰੋਕਰ ਫਰਮ ਨੂੰ ਬੈਨ ਕਰਨ ਦਾ ਹੈ। ਸੇਬੀ ਦੇ ਇਸ ਆਦੇਸ਼ ਨਾਲ ਨਿਵੇਸ਼ਕਾਂ ’ਚ ਹੜਕੰਪ ਮਚ ਗਿਆ ਹੈ।

ਦੱਸ ਦਈਏ ਕਿ ਪੂੰਜੀ ਬਾਜ਼ਾਰ ਦੇ ਰੈਗੂਲੇਟਰ ਸੇਬੀ ਨੇ ਸ਼ੁੱਕਰਵਾਰ ਨੂੰ ਐਕਸ਼ਨ ਲੈਂਦੇ ਹੋਏ 4 ਕੰਪਨੀਆਂ ’ਤੇ ਮਨਜ਼ੂਰੀ ਤੋਂ ਬਿਨਾਂ ਨਿਵੇਸ਼ ਸਲਾਹ ਸੇਵਾਵਾਂ ਦੇਣ ਲਈ ਸਕਿਓਰਿਟੀ ਬਾਜ਼ਾਰ ’ਤੇ ਪਾਬੰਦੀ ਲਾ ਦਿੱਤੀ ਹੈ। ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਕੋਰਸ ਵਰਕ ਫੋਕਸ ਅਤੇ ਇਸ ਦੇ ਮਾਲਕ ਸ਼ਸ਼ਾਂਕ ਹਿਰਵਾਨੀ, ਕੈਪੀਟਲ ਰਿਸਰਚ ਦੇ ਮਾਲਕ ਗੋਪਾਲ ਗੁਪਤਾ ਅਤੇ ਕੈਪਰਸ ਦੇ ਮਾਲਕ ਰਾਹੁਲ ਪਟੇਲ ’ਤੇ 6 ਮਹੀਨਿਆਂ ਲਈ ਸਕਿਓਰਿਟੀ ਬਾਜ਼ਾਰ ’ਚ ਭਾਈਵਾਲੀ ਕਰਨ ਤੋਂ ਰੋਕ ਲਾ ਦਿੱਤੀ ਹੈ। ਦੋ ਵੱਖ-ਵੱਖ ਆਦੇਸ਼ਾਂ ’ਚ ਸੇਬੀ ਨੇ ਆਪਣੀ ਪੜਤਾਲ ’ਚ ਦੇਖਿਆ ਕਿ ਕੰਪਨੀਆਂ ਨਿਵੇਸ਼ ਸਲਾਹਕਾਰ ਵਜੋਂ ਬਿਨਾਂ ਪ੍ਰਮਾਣਿਤ ਸਰਟੀਫਿਕੇਟ ਦੇ ਹੀ ਨਿਵੇਸ਼ ਸਲਾਹਕਾਰ ਸੇਵਾਵਾਂ ਦੇ ਰਹੀਆਂ ਸਨ।

ਇਹ ਵੀ ਪੜ੍ਹੋ : ਬੈਂਕਿੰਗ ਸੰਕਟ 'ਤੇ ਰਘੂਰਾਮ ਰਾਜਨ ਨੇ ਦਿੱਤੀ ਚਿਤਾਵਨੀ, ਕਿਹਾ- ਅਜੇ ਹੋਰ ਵਿਗੜ ਸਕਦੇ ਹਨ ਹਾਲਾਤ

ਗਲਤ ਤਰੀਕੇ ਨਾਲ ਬਣਾ ਰਹੇ ਸਨ ਲੱਖਾਂ ਰੁਪਏ

ਬਾਜ਼ਾਰ ਰੈਗੂਲੇਟਰ ਮੁਤਾਬਕ ਕੋਰਸ ਵਰਕ ਫੋਕਸ ਅਤੇ ਹਿਰਵਾਨੀ ਨੇ ਮਾਰਚ 2018 ਤੋਂ ਜੁਲਾਈ 2020 ਦੌਰਾਨ ਸਮੂਹਿਕ ਤੌਰ ’ਤੇ ਨਿਵੇਸ਼ਕਾਂ ਤੋਂ 96 ਲੱਖ ਰੁਪਏ ਤੋਂ ਵੱਧ ਜੁਟਾਏ ਸਨ। ਉੱਥੇ ਹੀ ਗੁਪਤਾ ਅਤੇ ਪਟੇਲ ਨੇ ਮਿਲ ਕੇ ਜੂਨ 2014 ਅਤੇ ਨਵੰਬਰ 2019 ਦਰਮਿਆਨ ਨਿਵੇਸ਼ਕਾਂ ਤੋਂ 60.84 ਲੱਖ ਰੁਪਏ ਇਕੱਠੇ ਕੀਤੇ। ਸੇਬੀ ਨੇ ਬੁੱਧਵਾਰ ਨੂੰ ਪਾਸੇ ਆਪਣੇ ਅੰਤਿਮ ਆਦੇਸ਼ ’ਚ ਕਿਹਾ ਕਿ ਇਸ ਤਰ੍ਹਾਂ ਦੇ ਕੰਮਾਂ ਨਾਲ ਕੰਪਨੀਆਂ ਨੇ ਆਈ. ਏ. (ਨਿਵੇਸ਼ ਸਲਾਹਕਾਰ) ਨਿਯਮਾਂ ਦੀ ਉਲੰਘਣਾ ਕੀਤੀ ਹੈ। ਸੇਬੀ ਨੇ ਆਪਣੇ ਆਦੇਸ਼ ’ਚ ਕੰਪਨੀਆਂ ਨੂੰ ਤਿੰਨ ਮਹੀਨਿਆਂ ਦੇ ਅੰਦਰ ਅਜਿਹੀਆਂ ਸੇਵਾਵਾਂ ਲਈ ਭੁਗਤਾਨ ਕੀਤਾ ਗਿਆ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਦੱਸ ਦਈਏ ਕਿ ਕੁੱਝ ਦਿਨਾਂ ਪਹਿਲਾਂ ਸੇਬੀ ਨੇ ਸੂਚੀਬੱਧ ਕੰਪਨੀਆਂ ’ਚ ਸੰਚਾਲਨ ਵਿਵਸਥਾ ’ਚ ਪਾਰਦਰਸ਼ਿਤਾ ਵਧਾਉਮ ਅਤੇ ਜ਼ਰੂਰੀ ਜਾਣਕਾਰੀ ਦਾ ਖੁਲਾਸਾ ਸਮੇਂ ਸਿਰ ਯਕੀਨੀ ਕਰਨ ਲਈ ਨਿਯਮਾਂ ’ਚ ਸੋਧ ਦਾ ਫੈਸਲਾ ਲਿਆ ਸੀ।

ਸੇਬੀ ਦੇ ਬਿਆਨ ਮੁਤਾਬਕ ਬੋਰਡ ਆਫ ਡਾਇਰੈਕਟਰਜ਼ ਦੀ ਬੈਠਕ ’ਚ ਇਹ ਫੈਸਲਾ ਕੀਤਾ ਗਿਆ ਕਿ ਜ਼ਰੂਰੀ ਜਾਣਕਾਰੀ ਦੇ ਖੁਲਾਸੇ ਲਈ ਸਮਾਂ ਹੱਦ ਦੀ ਸਖਤੀ ਨਾਲ ਪਾਲਣਾ ਹੋਵੇਗੀ। ਨਾਲ ਹੀ ਰੈਗੂਲੇਟਰ ਨੇ ਸੂਚੀਬੱਧ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰ ’ਚ ਵਿਅਕਤੀਆਂ ਲਈ ਸਥਾਈ ਤੌਰ ’ਤੇ ਸੀਟ ਦੀ ਵਿਵਸਥਾ ਨੂੰ ਵੀ ਸਮਾਪਤ ਕਰਨ ਦਾ ਫੈਸਲਾ ਕੀਤਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਸੂਚੀਬੱਧ ਕੰਪਨੀਆਂ ਲਈ ਬਾਜ਼ਾਰ ਅਫਵਾਹਾਂ ਦੀ ਪੁਸ਼ਟੀ ਕਰਨਾ ਅਤੇ ਜੋ ਵੀ ਸਥਿਤੀ ਹੋਵੇ, ਉਸ ਦੇ ਮੁਤਾਬਕ ਉਸ ਦੀ ਪੁਸ਼ਟੀ ਜਾਂ ਉਸ ਨੂੰ ਖਾਰਜ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਬੈਂਕ ਖਾਤਿਆਂ ’ਚ ਲਾਵਾਰਿਸ ਪਏ ਪੈਸਿਆਂ ਲਈ ਬਣੇਗਾ ਨਵਾਂ ਪੋਰਟਲ, ਮਿਲੇਗੀ ਇਹ ਸਹੂਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News