ਸੇਬੀ ਨੇ ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ਦੀ ਕਾਰਵਾਈ ਰਿਪੋਰਟ ਲਈ ਏਜੰਸੀਆਂ ਤੋਂ ਮੰਗੀਆਂ ਅਰਜ਼ੀਆਂ

11/22/2019 11:45:53 PM

ਨਵੀਂ ਦਿੱਲੀ (ਭਾਸ਼ਾ)-ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ਦੇ ਵੇਰਵੇ ਨੂੰ ਸੰਭਾਲਣ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਇਕ ਏਜੰਸੀ ਨੂੰ ਜੋੜਨ ਦੀ ਤਿਆਰੀ ਕਰ ਰਿਹਾ ਹੈ। ਏਜੰਸੀ ਨੂੰ ਨਿਵੇਸ਼ਕਾਂ ਤੋਂ ਭੌਤਿਕ ਜਾਂ ਇਲੈਕਟ੍ਰਾਨਿਕ ਰੂਪ ’ਚ ਸ਼ਿਕਾਇਤਾਂ ਪ੍ਰਾਪਤ ਕਰਨੀਆਂ ਹੋਣਗੀਆਂ ਅਤੇ ਉਨ੍ਹਾਂ ਦਾ ਵਰਗੀਕਰਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਏਜੰਸੀ ਨੂੰ ਸ਼ਿਕਾਇਤਾਂ ਦੀ ਸਥਿਤੀ ’ਤੇ ਆਨਲਾਈਨ ਨਜ਼ਰ ਰੱਖ਼ਣੀ ਹੋਵੇਗੀ। ਉਸ ’ਤੇ ਕਾਰਵਾਈ ਰਿਪੋਰਟ (ਏ. ਟੀ. ਆਰ.) ਤਿਆਰ ਕਰਨ ਅਤੇ ‘ਸਕੋਰਸ’ ’ਤੇ ਸ਼ਿਕਾਇਤਾਂ ਦੀ ਸਥਿਤੀ ਨੂੰ ਅਪਡੇਟ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ। ਸਕੋਰਸ ਸੇਬੀ ਦਾ ਆਨਲਾਈਨ ਸ਼ਿਕਾਇਤ ਮੰਚ ਹੈ।


Karan Kumar

Content Editor

Related News