JM ਫਾਈਨਾਂਸ਼ੀਅਲ, ਸਾਬਕਾ CEO ਸਮੇਤ 7 ’ਤੇ ਸੇਬੀ ਨੇ 2 ਕਰੋੜ ਰੁਪਏ ਦਾ ਜੁਰਮਾਨਾ ਲਾਇਆ

Friday, Aug 02, 2024 - 01:15 PM (IST)

ਨਵੀਂ ਦਿੱਲੀ (ਭਾਸ਼ਾ) - ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਜੇ. ਐੱਮ. ਫਾਈਨਾਂਸ਼ੀਅਲ ਏਸੈੱਟ ਮੈਨੇਜਮੈਂਟ ਲਿਮਟਿਡ, ਉਸ ਦੇ ਟਰੱਸਟੀ ਅਤੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਭਾਨੂ ਕਟੋਚ ਸਮੇਤ 7 ਇਕਾਈਆਂ ’ਤੇ ਰੈਗੂਲੇਟਰੀ ਮਾਪਦੰਡਾਂ ਦੀ ਉਲੰਘਣਾ ’ਤੇ ਕੁਲ 2 ਕਰੋਡ਼ ਰੁਪਏ ਦਾ ਜੁਰਮਾਨਾ ਲਾਇਆ ਹੈ।

ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਆਪਣੇ ਹੁਕਮ ’ਚ ਕਿਹਾ ਕਿ ਇਨ੍ਹਾਂ ਇਕਾਈਆਂ ਨੂੰ 45 ਦਿਨ ਦੇ ਅੰਦਰ ਜੁਰਮਾਨੇ ਦੀ ਰਾਸ਼ੀ ਜਮ੍ਹਾ ਕਰਨੀ ਹੋਵੇਗੀ। ਹੁਕਮ ਮੁਤਾਬਕ, ਜੇ. ਐੱਮ. ਫਾਈਨਾਂਸ਼ੀਅਲ ਏਸੈੱਟ ਮੈਨੇਜਮੈਂਟ ’ਤੇ 25 ਲੱਖ ਰੁਪਏ, ਜੇ. ਐੱਮ. ਫਾਈਨਾਂਸ਼ੀਅਲ ਟਰੱਸਟੀ ਕੰਪਨੀ ’ਤੇ 10 ਲੱਖ, ਭਾਨੂ ਕਟੋਚ ’ਤੇ 1.1 ਕਰੋਡ਼, ਉਨ੍ਹਾਂ ਦੀ ਮਾਂ ਸਵਰਣਲਤਾ ਕਟੋਚ ’ਤੇ 17 ਲੱਖ ਅਤੇ ਉਨ੍ਹਾਂ ਦੀ ਪਤਨੀ ਸਾਰਿਕਾ ਖੇਰ ’ਤੇ 8 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਰੈਗੂਲੇਟਰੀ ਉਲੰਘਣਾ ਦੇ ਸਮੇਂ ਜੇ. ਐੱਮ. ਫਾਈਨਾਂਸ਼ੀਅਲ ਏਸੈੱਟ ਮੈਨੇਜਮੈਂਟ ’ਚ ਸੰਸਥਾਗਤ ਵਿਕਰੀ ਦੇ ਮੁਖੀ ਰਹੇ ਦੀਪੇਨ ਦੋਸ਼ੀ ’ਤੇ 22 ਲੱਖ ਅਤੇ ਉਨ੍ਹਾਂ ਦੀ ਮਾਂ ਅਰੁਣਾ ਦੋਸ਼ੀ ’ਤੇ 9 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ।


Harinder Kaur

Content Editor

Related News