ਸੇਬੀ ਨੇ ICICI ਬੈਂਕ ਨੂੰ ਠੋਕਿਆ ਜੁਰਮਾਨਾ
Thursday, Sep 12, 2019 - 10:00 PM (IST)

ਨਵੀਂ ਦਿੱਲੀ (ਭਾਸ਼ਾ)-ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਉਸ ਦੇ ਅਨੁਪਾਲਨ ਅਧਿਕਾਰੀ ਸੰਦੀਪ ਬਤਰਾ ਨੂੰ ਖੁਲਾਸੇ ਨਾਲ ਸਬੰਧਤ ਖਾਮੀਆਂ ਨੂੰ ਲੈ ਕੇ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਇਸ 'ਚ ਬੈਂਕ ਆਫ ਰਾਜਸਥਾਨ ਦੇ ਨਾਲ ਬਾਈਂਡਿੰਗ ਸਮਝੌਤੇ ਦੇ ਖੁਲਾਸੇ 'ਚ ਦੇਰੀ ਵੀ ਸ਼ਾਮਲ ਹੈ।
ਰੈਗੂਲੇਟਰ ਨੇ ਆਪਣੀ ਜਾਂਚ 'ਚ ਪਾਇਆ ਕਿ ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਬੈਂਕ ਆਫ ਰਾਜਸਥਾਨ ਨੇ 18 ਮਈ, 2010 ਨੂੰ ਬਾਈਂਡਿੰਗ ਲਾਗੂਕਰਨ ਸਮਝੌਤਾ ਕੀਤਾ ਸੀ। ਇਹ ਸਮਝੌਤਾ ਬੈਂਕ ਆਫ ਰਾਜਸਥਾਨ ਦੇ ਨਿੱਜੀ ਖੇਤਰ ਦੇ ਬੈਂਕ 'ਚ ਪ੍ਰਸਤਾਵਿਤ ਰਲੇਵੇਂ ਲਈ ਪ੍ਰਭਾਵਸ਼ਾਲੀ ਸ਼ੇਅਰਧਾਰਕਾਂ ਦਾ ਸਮਰਥਨ ਹਾਸਲ ਕਰਨ ਲਈ ਕੀਤਾ ਗਿਆ ਸੀ।