ਸੇਬੀ ਨੇ ਲਗਾਇਆ ਸਵਾਸਤਾ ਸੀਮੈਂਟ, 8 ਨਿਵੇਸ਼ਕਾਂ ''ਤੇ ਰੋਕ
Saturday, Feb 03, 2018 - 12:20 PM (IST)
ਨਵੀਂ ਦਿੱਲੀ—ਬਾਜ਼ਾਰ ਰੈਗੂਲੇਟਰ ਸੇਬੀ ਨੇ ਸਵਾਸਤਾ ਸੀਮੈਂਟ ਅਤੇ ਇਸ ਦੇ 8 ਮੌਜੂਦਾ ਅਤੇ ਸਾਬਕਾ ਨਿਰਦੇਸ਼ਕਾਂ 'ਤੇ ਚਾਰ ਸਾਲ ਲਈ ਪੂੰਜੀ ਬਾਜ਼ਾਰ 'ਚ ਕਾਰੋਬਾਰ ਕਰਨ 'ਤੇ ਰੋਕ ਲਗਾ ਦਿੱਤਾ ਹੈ। ਇਨ੍ਹਾਂ 'ਤੇ ਇਹ ਰੋਕ ਨਿਵੇਸ਼ਕਾਂ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਧਨ ਜੁਟਾਉਣ 'ਤੇ ਲਗਾਇਆ ਗਿਆ ਹੈ। ਸੇਬੀ ਨੇ ਇਕ ਫਰਵਰੀ ਦੇ ਆਦੇਸ਼ ਮੁਤਾਬਕ ਕੰਪਨੀ ਦੇ ਮੌਜੂਦਾ ਨਿਰਦੇਸ਼ਕ ਪ੍ਰਸ਼ਾਂਤ ਚੈਟਰਜ਼ੀ, ਜੈਦੇਵ ਬਿਸਵਾਸ, ਮਾਨਸ ਕੁਮਾਰ ਦਨ, ਜੇਬਾ ਪ੍ਰਵੀਣ ਅਤੇ ਰੇਣੂ ਸਿੰਘ 'ਤੇ ਅਤੇ ਸਾਬਰਕਾ ਨਿਰਦੇਸ਼ਕ ਸੱਤਿਯ ਰੰਜਨ ਚੌਧਰੀ, ਸਵਪਨਾ ਚੌਧਰੀ ਅਤੇ ਚੰਦਰਰਾਣੀ ਦਨ 'ਤੇ ਰੋਕ ਲਗਾਈ ਹੈ।
ਆਦੇਸ਼ ਦੇ ਮੁਤਾਬਕ ਕੰਪਨੀ ਨੇ ਮੁਕਤੀ ਯੋਗ ਸੁਰੱਖਿਅਤ ਗੈਰ-ਪਰਿਵਰਤਿਤ ਡਿਬੈਂਚਰ ਜਾਰੀ ਕਰ 11,013 ਨਿਵੇਸ਼ਕਾਂ ਤੋਂ 2008-09 ਅਤੇ 2009-10 'ਚ 6.3 ਕਰੋੜ ਰੁਪਏ ਜੁਟਾਏ ਹਨ ਜੋ ਜਨਤਕ ਨਿਰਗਮ ਦੀ ਪਰਿਭਾਸ਼ਾ 'ਚ ਆਉਂਦਾ ਹੈ ਅਤੇ ਉਸ ਲਈ ਕੰਪਨੀ ਨੂੰ ਸ਼ੇਅਰ ਬਾਜ਼ਾਰ 'ਚ ਸੂਚੀਬੱਧ ਕਰਵਾਉਣਾ ਜ਼ਰੂਰੀ ਸੀ। ਇਸ ਨਿਯਮ ਦੇ ਉਲੰਘਣ ਦੇ ਚੱਲਦੇ ਕੰਪਨੀ ਅਤੇ ਉਸ ਦੇ ਨਿਰਦੇਸ਼ਕਾਂ 'ਤੇ ਰੋਕ ਲਗਾਈ ਗਈ ਹੈ। ਇਸ ਤੋਂ ਇਲਾਵਾ ਸਾਰੇ ਨਿਰਦੇਸ਼ਕ ਇਸ ਸਮੇਂ ਤੱਕ ਕਿਸੇ ਸੂਚੀਬੱਧ ਕੰਪਨੀ ਨਾਲ ਆਪਣੇ ਆਪ ਨੂੰ ਜੋੜ ਵੀ ਨਹੀਂ ਸਕਦੇ ਹਨ।
